Friday, September 25, 2026

ਕਰੋਨਾ ਵਾਈਰਸ ਦੇ ਪਾਜ਼ਟਿਵ ਕੇਸ ਮਿਲਣ ‘ਤੇ ਸਾਹਪੁਰਕੰਡੀ ਟਾਊਨਸ਼ਿਪ ਵਿਖੇ ਕਰਫਿਓ ਲਾਗੂ

ਘਰਾਂ ਅਤੇ ਪਾਰਕਾਂ ਨੂੰ ਕਰਵਾਇਆ ਸੈਨੀਟਾਈਜ਼

ਪਠਾਨਕੋਟ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਖੇਤਰ ਵਿੱਚ ਕਰੋਨਾ ਵਾਈਰਸ ਦੇ ਪਾਜ਼ਟਿਵ ਕੇਸ ਮਿਲਣ ਮਗਰੋਂ ਇਹ ਪਸ਼ਟੀ PPNJ0804202010ਹੋਈ ਹੈ ਕਿ ਇੱਕ ਮਹਿਲਾ ਸ਼ਾਹਪੁਰਕੰਡੀ ਟਾਊਨਸ਼ਿਪ ਦੀ ਪਾਈ ਗਈ ਸੀ। ਬੁੱਧਵਾਰ ਨੂੰ ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੀ ਟੀ-3 ਕਲੋਨੀ (ਜੁਗਿਆਲ) ਸ਼ਾਹਪੁਰਕੰਡੀ ਟਾਊਨਸ਼ਿਪ ਵਿਖੇ ਇੱਕ ਕਰੋਨਾ ਪਾਜਿਟਵ ਮਰੀਜ਼ ਪਾਇਆ ਗਿਆ ਹੈ।ਲੋਕ ਹਿੱਤ ਨੂੰ ਮੁੱਖ ਰੱਖਦਿਆਂ ਹੋਏ ਕੋਵਿਡ-19 ਦੇ ਜਾਨਲੇਵਾ ਪ੍ਰਭਾਵ ਤੋਂ ਬਚਣ ਲਈ ਕਰਫਿਊ ਹੁਕਮਾਂ ਸਬੰਧੀ ਸਮੇਂ-ਸਮੇਂ ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਛੋਟਾਂ ਤੁਰੰਤ ਪ੍ਰਭਾਵ ਤੋਂ ਰੱਦ ਕੀਤੀਆਂ ਜਾਂਦੀਆਂ ਹਨ।
                   ਜਿਲ੍ਹਾ ਪ੍ਰਸਾਸਨ ਵੱਲੋਂ ਵਿਸ਼ੇਸ਼ ਡਿਊਟੀ ਲਗਾ ਕੇ ਸ਼ਾਹਪੁਰਕੰਡੀ ਟਾਊਨਸ਼ਿਪ ਵਿਖੇ ਲੋਕਾਂ ਦੇ ਘਰ੍ਹਾਂ ਅਤੇ ਪਾਰਕਾਂ ਨੂੰ ਸੈਨਾਟਾਈਜ ਕੀਤਾ ਗਿਆ।ਇਸ ਤੋਂ ਇਲਾਵਾ ਜਿਲ੍ਹਾ ਪ੍ਰਸਾਸਨ ਨੇ ਸਿਹਤ ਵਿਭਾਗ ਦੀ ਟੀਮ ਨੂੰ ਵੀ ਲੋਕਾਂ ਦੀ ਸਿਹਤ ਦੀ ਜਾਂਚ ਲਈ ਆਦੇਸ਼ ਦਿੱਤੇ ਹਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …