ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਨਾਮਵਰ ਸਮਾਜ ਸੇਵਕ ਅਤੇ ਦੁਬਈ ਦੇ ਉਘੇ ਕਾਰੋਬਾਰੀ ਡਾ: ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ
ਹੇਠ ਲੋਕ ਸੇਵਾ ਕਰ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਸ਼ਵ ਮਹਾਂਮਾਰੀ ਕਰੋਨਾ ਸੰਕਟ ਦੌਰਾਨ ਲੋੜਵੰਦਾਂ ਲਈ ਆਟਾ-ਦਾਲ-ਚਾਵਲ-ਖੰਡ, ਮਰੀਜ਼ਾਂ ਲਈ ਸਰਕਾਰੀ ਹਸਪਤਾਲਾਂ `ਚ ਵੈਂਟੀਲੇਟਰ ਅਤੇ ਹੱਥ ਸਾਫ਼ ਕਰਨ ਲਈ ਸੈਨੀਟਾਈਜ਼ਰ ਆਦਿ ਦੀ ਸੇਵਾ ਆਰੰਭੀ ਗਈ ਹੈ।ਇਸੇ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਕੱਥੂਨੰਗਲ ਦੇ ਦੋ ਪਿੰਡਾਂ ਮਜਵਿੰਡ ਤੇ ਗੋਪਾਲਪੁਰਾ ਦੇ 35 ਲੋੜਵੰਦ ਪਰਿਵਾਰਾਂ ਨੂੰ ਪ੍ਰਸ਼ਾਸ਼ਨ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਰਾਸ਼ਨ ਵੰਡਿਆ ਗਿਆ।ਜਿਸ ਦੌਰਾਨ ਕਿਸੇ ਵੀ ਲਾਭਪਾਤਰੀ ਦੀ ਫੋਟੋ ਨਹੀਂ ਖਿੱਚੀ ਗਈ।ਰਾਸ਼ਨ ਵੰਡਣ ਦੀ ਸ਼ੁਰੂਆਤ ਥਾਣਾ ਕੱਥੂਨੰਗਲ ਦੇ ਐਸ.ਐਚ.ਓ ਇੰਸਪੈਕਟਰ ਮੋਹਿਤ ਕੁਮਾਰ, ਸਰਬੱਤ ਦਾ ਭਲਾ ਟਰੱਸਟ ਦੇ ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਸਰਪੰਚ ਅਵਤਾਰ ਸਿੰਘ ਮਜਵਿੰਡ, ਕਾਮਰੇਡ ਜੋਗਿੰਦਰ ਗੋਪਾਲਪੁਰਾ ਤੇ ਸਰਪੰਚ ਰਮੇਸ਼ ਸ਼ਰਮਾ ਗੋਪਾਲਪੁਰਾ ਨੇ ਕੀਤੀ।
ਇਸ ਮੌਕੇ `ਤੇ ਪੰਚ ਦਲਬੀਰ ਸਿੰਘ ਜੇ.ਈ, ਅਬਿਨੇਸ਼ ਰਾਜੂ, ਤਰਕਸ਼ੀਲ ਆਗੂ ਮੁਖਤਿਆਰ ਸਿੰਘ, ਡਾ: ਤਰਸੇਮ ਸ਼ਰਮਾ, ਪੰਚ ਮਨਜੀਤ ਸਿੰਘ, ਸੇਵਾ ਸਿੰਘ, ਬਲਰਾਜ ਸਿੰਘ ਸਿੱਧੂ, ਪੰਚ ਤਰਲੋਕ ਸਿੰਘ, ਸੁਦੇਸ਼ ਕੁਮਾਰ, ਚੌੰਕੀਦਾਰ ਸੁਖਦੇਵ ਰਾਜ ਤੇ ਗੁਰਮੁੱਖ ਸਿੰਘ ਮਜਵਿੰਡ ਨੇ ਵੀ ਸੇਵਾ ਨਿਭਾਈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media