ਅਧਿਆਪਕਾਂ ਨੂੰ ਅਪਡੇਟ ਕਰਨ ਲਈ ਯੂਨੀਵਰਸਿਟੀ ਵਿਖੇ ਆਨਲਾਈਨ ਵਰਕਸ਼ਾਪ ਅੱਜ
ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ – ਖੁਰਮਣੀਆਂ) – ਕੋਰੋਨਾ ਵਾਇਰਸ ਦੇ ਪ੍ਰਪੋਕ ਕਾਰਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਨੂੰ ਆਨਲਾਈਨ ਸਿਖਿਆ ਦੇਣ ਤੋਂ ਬਾਅਦ ਅਧਿਆਪਕਾਂ ਨੂੰ ਵੀ ਅਪਡੇਟ ਕਰਨ ਲਈ ਆਨਲਾਈਨ ਵਰਕਸ਼ਾਪ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਭਾਗ ਸਕੂਲ ਆਫ਼ ਐਜੂਕੇਸ਼ਨ ਵਲੋਂ ਇਸ ਦੀ ਸ਼ੁਰੂਆਤ 10 ਅਪ੍ਰੈਲ ਤੋਂ ਕੀਤੀ ਜਾ ਰਹੀ ਹੈ।ਵਰਕਸ਼ਾਪ ਦੇ ਪ੍ਰੋਜੈਕਟ ਕੋਆਰਡੀਨੇਟਰ ਡਾ. ਅਮਿਤ ਕੋਟਸ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਵਲੋਂ ਆਨਲਾਈਨ ਵਰਕਸ਼ਾਪ ਨੂੰ ਉਤਸ਼ਾਹਿਤ ਕਰਨ ਲਈ ਨਿਜੀ ਤੌਰ ‘ਤੇ ਵਿਖਾਈ ਦਿਲਚਸਪੀ ਕਾਰਨ ਇਹ ਸੰਭਵ ਹੋ ਸਕਿਆ ਹੈ।ਕੋਰੋਨਾ ਵਾਇਰਸ ਕਰਕੇ ਆਨਲਾਈਨ ਸਿਖਿਆ ਅਤੇ ਵਰਕਸ਼ਾਪ ਸਮੇਂ ਦੀ ਜਰੂਰਤ ਵੀ ਬਣ ਗਈ ਹੈ।ਅਧਿਆਪਕ ਅਤੇ ਸਿਖਲਾਈ ਦੇ ਅਧੀਨ (ਪੀ.ਐਮ.ਐਮ.ਐਮ.ਐਮ.ਐਮ.ਐਮ.ਟੀ.ਟੀ) ਉਚ ਸਿਖਿਆ ਵਿਭਾਗ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੀ ਪੰਡਿਤ ਮਦਨ ਮੋਹਨ ਮਾਲਵੀਆ ਰਾਸ਼ਟਰ ਮਿਸ਼ਨ ਦੀ ਯੋਜਨਾ ਦੇ ਤਹਿਤ 10 ਅਪ੍ਰੈਲ ਨੂੰ ਸਕੋਪਸ ਅਤੇ ਮੈਂਡੇਲੀ ਦੀ ਵਰਤੋਂ ਕਰਦਿਆਂ ਇਕ ਦਿਨਾ ਦੀ ਆਨਲਾਈਨ ਵਰਕਸ਼ਾਪ ਆਯੋਜਿਤ ਕੀਤੀ ਜਾ ਰਹੀ ਹੈ।ਡਾ. ਅਮਿਤ ਕੋਟਸ ਨੇ ਦੱਸਿਆ ਕਿ ਫੈਕਲਟੀ ਮੈਂਬਰਾਂ ਅਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਕੰਮ ਕਰ ਰਹੇ ਖੋਜ ਵਿਦਵਾਨਾਂ ਨੂੰ ਗੂਗਲ ‘ਤੇ ਜਾ ਕੇ ਰਜਿਸਟਰੇਸ਼ਨ ਲਈ ਫਾਰਮ ਭਰਨਾ ਪਵੇਗਾ, ਜਿਸ ਦੀ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਰੱਖੀ ਗਈ।
ਡਾ. ਕੌਟਸ ਨੇ ਇਹ ਵੀ ਦੱਸਿਆ ਕਿ ਹੁਣ 400 ਅਧਿਆਪਕਾਂ ਅਤੇ ਖੋਜ ਵਿਦਿਆਰਥੀਆਂ ਨੇ 20 ਰਾਜਾਂ ਤੋਂ ਆਪਣੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ ਜਿਸ ਕਰਕੇ ਇਸ ਵਰਕਸ਼ਾਪ ਦੀਆਂ ਸੀਟਾਂ ਵਧਾ ਕਿ 500 ਕਰ ਦਿੱਤੀਆਂ ਹਨ।