Saturday, June 27, 2026

ਸੋਨੀ ਨੇ ਕੇਂਦਰੀ ਹਲਕੇ ਦੇ 1500 ਪਰਿਵਾਰਾਂ ਲੋੜਵੰਦ ਲਈ ਸੁੱਕਾ ਰਾਸ਼ਨ ਤੇ 500 ਪਰਿਵਾਰਾਂ ਲਈ ਭੇਜਿਆ ਲੰਗਰ

ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਵੱਲੋਂ ਅੰਮ੍ਰਿਤਸਰ ਕੇਂਦਰੀ ਹਲਕੇ ਦੇ ਲੋੜਵੰਦ ਲੋਕਾਂ PPNJ1004202005ਲਈ ਲਗਾਤਾਰ ਸੁੱਕਾ ਰਾਸ਼ਨ ਤੇ ਤਿਆਰ ਲੰਗਰ ਦੀ ਸਪਲਾਈ ਭੇਜੀ ਜਾ ਰਹੀ ਹੈ। ਬੀਤੇ ਦਿਨੀਂ ਪੰਜ ਟਰੱਕ ਭੇਜਣ ਤੋਂ ਬਅਦ ਅੱਜ ਫਿਰ ਆਪਣੀ ਰਿਹਾਇਸ਼ ਤੋਂ 1500 ਪਰਿਵਾਰਾਂ ਲਈ ਸੁੱਕਾ ਰਾਸ਼ਨ ਅਤੇ 500 ਪਰਿਵਾਰਾਂ ਲਈ ਤਿਆਰ ਲੰਗਰ ਕੇਂਦਰੀ ਹਲਕੇ ਲਈ ਪੰਜ ਟਰੱਕਾਂ ਵਿਚ ਭੇਜਿਆ।ਉਨਾਂ ਕੌਂਸਲਰ ਵਿਕਾਸ ਸੋਨੀ ਨੂੰ ਹਦਾਇਤ ਕੀਤੀ ਕਿ ਤਿਆਰ ਲੰਗਰ ਵਾਰਡ ਨੰਬਰ 70 ਅਤੇ 71 ਦੀਆਂ ਲੋੜਾਂ ਪੂਰੀਆਂ ਕਰਨ ਲਈ ਘਰ-ਘਰ ਵੰਡਿਆ ਜਾਵੇ।
                  ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋੜਵੰਦ ਲੋਕਾਂ ਤੱਕ ਫੂਡ ਪੈਕਟ ਵੰਡਣ ਦਾ ਕੰਮ ਨਿਰੰਤਰ ਜਾਰੀ ਹੈ।ਇਸ ਤੋਂ ਇਲਾਵਾ ਉਹ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਜਿਸ ਵਿਚ ਆਟਾ, ਦਾਲਾਂ, ਹਲਦੀ, ਤੇਲ, ਕਣਕ, ਖੰਡ, ਪੱਤੀ ਸ਼ਾਮਿਲ ਹੈ, ਵੀ ਘਰ-ਘਰ ਭੇਜ ਰਹੇ ਹਨ।ਇਸ ਮੌਕੇ ਵਿਕਾਸ ਸੋਨੀ, ਰਾਘਵ ਸੋਨੀ, ਸ਼ਾਮ ਸੋਨੀ, ਸੁਨੀਲ ਕਪੂਰ ਤੇ ਸਾਗਰ ਕਪੂਰ ਆਦਿ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …