Friday, September 25, 2026

ਪੁਲਿਸ ਨੇ ਠੇਕੇ ਦੇ ਕਰਿੰਦੇ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਈ

ਲੁਧਿਆਣਾ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀਂ ਪਿੰਡ ਚੁੱਪਕੀ ਵਿਖੇ ਠੇਕੇ ਦੇ ਕਰਿੰਦੇ ਦੇ ਹੋਏ ਅੰਨੇ ਕਤਲ ਦਾ ਮਾਮਲਾ ਲੁਧਿਆਣਾ ਪੁਲਿਸ ਵਲੋਂ ਸੁਲਝਾ Punjab-Policeਲਿਆ ਗਿਆ ਹੈ।ਪੁਲਿਸ ਨੇ ਇਸ ਮਾਮਲੇ ਵਿੱਚ ਲੋੜੀਂਦੇ ਕਥਿਤ ਦੋ ਕਾਤਲਾਂ ਨੂੰ ਕਾਤਲਾਂ ਕਤਲ ਲਈ ਵਰਤੇ ਹਥਿਆਰਾਂ ਅਤੇ ਚੋਰੀ ਕੀਤੀ ਨਗਦੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।ਦੋਸ਼ੀਆਂ ਤੋਂ ਪੁਛਗਿਛ ਜਾਰੀ ਹੈ।
                ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜਸਕਿਰਨਜੀਤ ਸਿੰਘ ਤੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਅਪ੍ਰੈਲ ਨੂੰ ਚੁਪਕੀ ਪਿੰਡ ਵਿਖੇ ਠੇਕੇ ਦੇ ਕਰਿੰਦੇ ਰਵੇਲ ਚੰਦ ਪੁੱਤਰ ਬਰੂੜ ਰਾਮ ਵਾਸੀ ਪਿੰਡ ਢੀਨੂੰ ਹਿਮਾਚਲ ਪ੍ਰਦੇਸ਼ ਦੀ ਲਾਸ਼ ਠੇਕੇ ਅੰਦਰ ਪਈ ਮਿਲੀ ਸੀ।ਜਿਸ ਸੰਬੰਧੀ ਥਾਣਾ ਸਦਰ ਲੁਧਿਆਣਾ ਵਿਖੇ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਸੀ।ਉਨਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਕਰਦਿਆਂ ਲੁਧਿਆਣਾ ਪੁਲਿਸ ਵਲੋਂ ਰਵੇਲ ਚੰਦ ਦੇ ਕਥਿਤ ਕਾਤਲਾਂ ਅਮਨਦੀਪ ਸਿੰਘ ਅਮਨ ਪੁੱਤਰ ਕ੍ਰਿਸ਼ਨ ਸਿੰਘ ਪੱਪੂ, ਗੁਰਸੰਗਤ ਸਿੰਘ ਕਾਲੂ ਪੁੱਤਰ ਸਵ. ਹਰਪਾਲ ਸਿੰਘ ਵਾਸੀ ਪਿੰਡ ਚੁੱਪਕੀ ਜ਼ਿਲਾ ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਕੋਲੋਂ ਕਤਲ ਲਈ ਵਰਤੇ ਗਏ ਸੱਬਲ, ਹਥੌੜੀ ਅਤੇ ਠੇਕੇ ਵਿੱਚੋਂ ਚੋਰੀ ਕੀਤੇ 13000 ਰੁਪਏ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਨੇ ਪੁਛਗਿੱਛ ਦੌਰਾਨ ਦੱਸਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਉਨਾਂ ਨੇ ਪੈਸੇ ਖੋਹਣ ਦੀ ਖਾਤਰ ਰਵੇਲ ਚੰਦ ਦੀ ਹੱਤਿਆ ਕੀਤੀ ਸੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …