ਬਠਿੰਡਾ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ 19 ਕਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੇਂਦਰ ਸਰਕਾਰ ਵਲੋਂ ਪੂਰੇ ਭਾਰਤ `ਚ ਕੀਤਾ ਗਿਆ
ਲਾਕਡਾਊਨ ਤੇ ਸੂਬਾ ਸਰਕਾਰ ਵਲੋਂ ਕਰਫਿਊ ਲਗਾਇਆ ਗਿਆ ਹੈ।ਇਸ ਨੂੰ ਮੁੱਖ ਰੱਖਦਿਆਂ ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਜਿਲ੍ਹਾ ਬਠਿੰਡਾ ਦੇ ਅਧਿਆਪਕਾਂ ਵਲੋਂ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਸਕੂਲ ਮੁੱਖੀ ਬਲਜਿੰਦਰ ਸਿੰਘ ਦੀ ਯੋਗ ਅਗਵਾਈ ਦੇ ਤਹਿਤ ਅਧਿਆਪਕਾਂ ਵਲੋ ਸਵੈ-ਇੱਛਾ ਅਨੁਸਾਰ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ, ਤਾਂ ਜੋ ਨਵੇਂ ਸੈਸ਼ਨ 2020-21 ਦੌਰਾਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋ ਸਕੇ।
`ਸਟੇਟ ਐਵਾਰਡੀ `ਕਲਾ ਅਤੇ ਸ਼ਿਲਪਕਲਾ ਅਧਿਆਪਕ ਪਰਮਜੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰੋਜ਼ਾਨਾ ਪੜ੍ਹਨ ਲਈ ਆਨਲਾਈਨ ਸਮੱਗਰੀ ਭੇਜੀ ਜਾ ਰਹੀ ਹੈ।ਇਸ ਤੋਂ ਇਲਾਵਾ ਅਧਿਆਪਕ ਵੀ ਆਪਣੇ ਪੱਧਰ ਤੇ ਸੁਖਾਲ਼ੀ ਵਿਧੀ ਰਾਹੀਂ ਬੱਚਿਆਂ ਨੂੰ ਆਪਣੇ ਆਪਣੇ ਸਿਲੇਬਸ ਦਾ ਮੁੱਢਲਾ ਕਾਰਜ਼ ਕਰਵਾ ਰਹੇ ਹਨ।ਸਾਰੇ ਅਧਿਆਪਕ ਆਪਣੇ ਕਾਰਜ਼ ਨੂੰ ਵਿਧੀਵਤ ਰੂਪ ਵਿੱਚ ਸ਼ੋਸ਼ਲ ਮੀਡੀਆ/ਵਟਸਐਪ ਦੀ ਵਰਤੋਂ ਕਰਕੇ ਬੱਚਿਆਂ ਨੂੰ ਪੜ੍ਹਾ ਰਹੇ ਹਨ, ਜੋ ਕਿ ਇਕ ਬਹੁਤ ਵਧੀਆ ਉਪਰਾਲਾ ਹੈ।ਇਨ੍ਹਾਂ ਚੱਲ ਰਹੇ ਗਰੁੱਪਾਂ ਦੇ ਐਡਮਿਨ ਵੀ ਜਮਾਤ ਇੰਚਾਰਜ਼ ਹੀ ਬਣਾਏ ਗਏ ਹਨ।ਇਸ ਦੇ ਨਾਲ-ਨਾਲ ਵਿਦਿਆਰਥੀ ਆਪਣੇ ਅਧਿਆਪਕਾਂ ਦੇ ਵਟਸਐਪ ‘ਤੇ ਕੀਤੇ ਕੰਮ ਦੀਆਂ ਤਸਵੀਰਾਂ ਵੀ ਭੇਜ ਰਹੇ ਹਨ।ਉਹਨਾਂ ਹੋਰ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਅਧਿਆਪਕਾਂ ਵੱਲੋਂ ਨਾਨ ਬੋਰਡ ਕਲਾਸਾਂ ਦਾ ਨਤੀਜਾ ਐਲਾਨ ਕਰਕੇ ਬੱਚਿਆਂ ਨੂੰ ਅਗਲੀ ਸ਼੍ਰੇਣੀ ਵਿੱਚ ਪ੍ਰਮੋਟ ਕਰ ਦਿੱਤਾ ਗਿਆ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …
Punjab Post Daily Online Newspaper & Print Media