Tuesday, November 24, 2026

ਮਾਰਕੀਟ ਕਮੇਟੀਆਂ ਦੇ ਸਕੱਤਰ ਆੜ੍ਹਤੀਆਂ ਨੂੰ ਜਾਰੀ ਕਰਨਗੇ ਹੋਲੋਗ੍ਰਾਮ ਵਾਲਾ ਸਟਿਕਰ

ਸਟਿਕਰਾਂ `ਤੇ ਦਰਜ ਮਿਤੀ ਅਨੁਸਾਰ ਕਿਸਾਨ ਮੰਡੀਆਂ ਵਿਚ ਫ਼ਸਲ ਲੈ ਕੇ ਆਉਣਗੇ

ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਹਾੜ੍ਹੀ ਸੀਜ਼ਨ ਦੇ ਮੱਦੇਨਜ਼ਰ Wheatਪੰਜਾਬ ਮੰਡੀ ਬੋਰਡ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਰਾਹੀਂ ਕਣਕ ਦੀ ਖਰੀਦ ਕਾਰਜ਼ਾਂ ਲਈ ਕਰਫ਼ਿਊ ਤੋਂ ਛੋਟ ਦਿੱਤੀ ਗਈ ਹੈ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕਿਸਾਨ ਸਰਕਾਰ ਵਲੋਂ ਨਿਸ਼ਚਿਤ ਸਮੇਂ ਵਿੱਚ ਹੀ ਮੰਡੀ ਵਿੱਚ ਫ਼ਸਲ ਲਿਆ ਸਕਣਗੇ ਸਕੱਤਰ ਮਾਰਕੀਟ ਕਮੇਟੀ ਆਪੋ ਆਪਣੇ ਖੇਤਰ ਨਾਲ ਸਬੰਧਤ ਆੜ੍ਹਤੀਆਂ ਨੂੰ ਹੋਲੋਗ੍ਰਾਮ ਵਾਲਾ ਸਟੀਕਰ ਜ਼ਾਰੀ ਕਰਨਗੇ।ਜਿੰਨ੍ਹਾਂ ‘ਤੇ ਦਰਜ਼ ਮਿਤੀ ਅਨੁਸਾਰ ਕਿਸਾਨ ਮੰਡੀਆਂ ਵਿਚ ਫ਼ਸਲ ਲੈ ਕੇ ਆਉਣਗੇ।ਜ਼ਿਕਰਯੋਗ ਹੈ ਕਿ ਇੱਕ ਕੂਪਨ ਕੇਵਲ ਇੱਕ ਖੇਪ ਜਾਂ ਟਰਾਲੀ ਕਰੀਬ 50 ਕੁਇੰਟਲ ਲਈ ਹੀ ਵਰਤਿਆ ਜਾਵੇਗਾ।
             ਥੋਰੀ ਨੇ ਖਰੀਦ ਏਜੰਸੀਆਂ ਨੂੰ ਆਦੇਸ਼ ਜ਼ਾਰੀ ਕਰਦਿਆਂ ਕਿਹਾ ਕਿ ਏਜੰਸੀਆਂ ਦੇ ਸਮੂਹ ਕਰਮਚਾਰੀ ਮੰਡੀਆਂ ਵਿਚ ਮਾਸਕ ਅਤੇ ਸੈਨੇਟਾਇਜ਼ਰ ਦੀ ਵਰਤੋਂ ਕਰਨਗੇ।ਇਹ ਕਰਮਚਾਰੀ ਲੇਬਰ ਨੂੰ ਕੋਵਿਡ-19 ਤੋਂ ਬਚਾਅ ਲਈ ਸਮੇਂ ਸਮੇਂ ਸਿਰ ਟਰੇਨਿੰਗ ਦੇਣਗੇ।ਖਰੀਦ ਏਜੰਸੀਆਂ ਇਹ ਯਕੀਨੀ ਬਣਾਉਣਗੀਆਂ ਕਿ ਮੰਡੀਆਂ ਵਿੱਚ ਜ਼ਿਆਦਾ ਭੀੜ ਨਾ ਹੋਵੇ ਅਤੇ ਦਫ਼ਤਰਾਂ, ਕਣਕ ਭੰਡਾਰ ਆਦਿ ਤੇ ਸਾਫ਼ ਪੀਣ ਵਾਲੇ ਪਾਣੀ ਅਤੇ ਸਾਫ਼ ਸਫ਼ਾਈ ਆਦਿ ਦਾ ਖਾਸ ਖਿਆਲ ਰੱਖਿਆ ਜਾਵੇ।ਇਸ ਤੋਂ ਇਲਾਵਾ ਮਾਰਕੀਟ ਕਮੇਟੀਆਂ ਮੰਡੀਆਂ ਵਿਚ ਬਾਥਰੂਮ, ਪਖਾਨੇ ਆਦਿ ਦੀ ਸਹੂਲਤ ਵੀ ਉਪਲੱਬਧ ਕਰਵਾਉਣਗੀਆਂ

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …