Wednesday, July 29, 2026

ਐਮ.ਪੀ ਔਜਲਾ ਨੇ ਸਿਵਲ ਸਰਜਨ ਨੂੰ ਸਿਹਤ ਉਪਕਰਨਾਂ ਦੀ ਲਈ ਦਿੱਤੇ 15 ਲੱਖ

ਕੋਰੋਨਾ ਖਿਲਾਫ ਜ਼ੰਗ ਹਰ ਹਾਲਤ ਵਿੱਚ ਜਿੱਤਾਂਗੇ- ਔਜਲਾ
ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੋਰੋਨਾ ਨਾਲ ਨਜਿੱਠਣ ਲਈ ਸਿਹਤ Aujlaਟੀਮਾਂ ਦੀ ਸੁਰੱਖਿਆ ਲਈ ਟੈਸਟਿੰਗ, ਸਕਰੀਨਿੰਗ ਤੇ ਹੋਰ ਸਿਹਤ ਉਪਕਰਨਾਂ ਦੀ ਖ੍ਰੀਦ ਕਰਨ ਲਈ 15 ਲੱਖ ਰੁਪਏ ਦੀ ਗ੍ਰਾਂਟ ਅੰਮ੍ਰਿਤਸਰ ਦੇ ਸਿਵਲ ਸਰਜਨ ਨੂੰ ਜਾਰੀ ਕੀਤੀ ਹੈ।ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਤਜਵੀਜ਼ਾਂ ‘ਤੇ ਅਮਲ ਕਰਦਿਆਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਕੋਰੋਨਾ ਦੇ ਟਾਕਰੇ ਲਈ ਬਣਾਈ ਆਈਸੋਲੇਸ਼ਨ ਵਾਰਡ ਕਿਸੇ ਵੀ ਸਥਿਤੀ ਦਾ ਟਾਕਰਾ ਕਰਨ ਲਈ ਤਿਆਰ-ਬਰ-ਤਿਆਰ ਹੈ।
              ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਮ.ਪੀ ਔਜਲਾ ਨੇ ਆਪਣੇ ਫੰਡ ਵਿਚੋਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ 1 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਸੀ ਜਿਸ ਦੀ ਚੱਲ ਰਹੀ ਖ੍ਰੀਦ ਵਿਚੋਂ ਅੱਜ 1500 ਪੀ.ਪੀ.ਈ ਕਿੱਟਾਂ ਤੇ 1200 ਐਨ-5 ਮਾਸਕਾਂ ਦੀ ਇਕ ਹੋਰ ਖੇਪ ਅੰਮ੍ਰਿਤਸਰ ਪੁੱਜ ਚੁੱਕੀ ਹੈ ।ਉਨਾਂ ਕਿਹਾ ਕਿ ਵਿਸ਼ਵ ਪੱਧਰੀ ਮਹਾਂਮਾਰੀ ਖਿਲਾਫ ਲੜਾਈ ਵਿੱਚ ਕਿਸੇ ਵੀ ਕਿਸਮ ਦੀ ਕੋਤਾਹੀ ਬਰਦਾਸ਼ਤ ਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਹਰ ਪ੍ਰਕਾਰ ਦੀ ਸਹੂਲਤ ਦੇਣ ਲਈ ਵਚਨਬੱਧ ਹੈ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …