Saturday, June 27, 2026

ਜਿਲ੍ਹੇ ਵਿਚ ਆਇਆ ਕੋਵਿਡ ਪਾਜ਼ਟਿਵ ਦਾ ਨਵਾਂ ਮਾਮਲਾ

ਸੰਪਰਕ ‘ਚ ਆਏ ਦੂਰ ਨੇੜੇ ਦੇ 10 ਵਿਅਕਤੀਆਂ ਦੇ ਲਏ ਕੋਰੋਨਾ ਸੈਂਪਲ – ਡਾ. ਮਲਹੋਤਰਾ

ਪਟਿਆਲਾ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਟਿਆਲਾ ਡਾ. ਕਰਨਾ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਸਫਾਬਾਦੀ ਗੇਟ ਦੇ Corona Virusਕੈਲਾਸ਼ ਨਗਰ ਏਰੀਏ ਵਿੱਚ ਰਹਿਣ ਵਾਲੇ 50 ਸਾਲਾ ਜਿਸ ਵਿਅਕਤੀ ਨੂੰ ਫਲੂ ਵਰਗੇ ਲੱਛਣ ਹੋਣ ’ਤੇ ਕੋਰੋਨਾ ਜਾਂਚ ਲਈ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾ ਕੇ ਬੀਤੇ ਦਿਨੀਂ ਕੋਰੋਨਾ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ।ਉਸ ਦੀ ਰਿਪੋਰਟ ਕੋਵਿਡ ਪਾਜ਼ਟਿਵ ਆਈ ਹੈ।ਇਸ ਵਿਅਕਤੀ ਦਾ ਵਿਦੇਸ਼ ਯਾਤਰਾ ਸਬੰਧੀ ਕੋਈ ਵੇਰਵਾ ਨਹੀਂ ਹੈ।
              ਡਾ. ਮਲਹੋਤਰਾ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਰਾਤ ਨੂੰ ਹੀ ਉਨ੍ਹਾਂ ਤੁਰੰਤ ਆਰ.ਆਰ.ਟੀ ਟੀਮਾਂ ਨੂੰ ਹਰਕਤ ਵਿੱਚ ਲਿਆਉਂਦੇ ਹੋਏ ਜਿਲ੍ਹਾ ਐਪੀਡੈਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਡਾ. ਯੁਵਰਾਜ ਨਾਰੰਗ ਦੀ ਅਗਵਾਈ ਵਿੱਚ ਸਿਹਤ ਟੀਮ ਵਲੋਂ ਕੋਵਿਡ ਪਾਜ਼ਟਿਵ ਵਿਅਕਤੀ ਦੇ 3 ਪਰਿਵਾਰਕ ਮੈਂਬਰਾਂ (ਪਤਨੀ ਅਤੇ ਦੋਨੋਂ ਬਾਲਗਾ) ਦੇ ਕੋਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਅਤੇ ਪਰਿਵਾਰਕ ਮੈਂਬਰਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ।ਇਸ ਤੋਂ ਇਲਾਵਾ ਪਾਜ਼ਟਿਵ ਵਿਅਕਤੀ ਦੇ ਆਲੇ ਦੁਆਲੇ ਦੇ ਘਰ ਵਾਲਿਆਂ ਨੂੰ ਵੀ ਅਗਲੇ 14 ਦਿਨਾਂ ਲਈ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ।ਉਨ੍ਹਾਂ ਦੱਸਿਆ ਕਿ ਪਾਜ਼ਟਿਵ ਕੇਸ ਦੇ ਘਰ ਅਤੇ ਆਲੇ ਦੁਆਲੇ ਦੇ ਘਰਾਂ ਵਿੱਚ ਸੋਡੀਅਮ ਹੀਈਪੋਕਲੋਰਾਈਡ ਦਾ ਸਪਰੇਅ ਕਰਵਾਇਆ ਗਿਆ ਅਤੇ ਏਰੀਏ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
            ਡਾ. ਮਲਹੋਤਰਾ ਨੇ ਦੱਸਿਆ ਕਿ ਮਰੀਜ਼ ਦੇ ਨੇੜਲੇ ਅਤੇ ਦੂਰ ਦੇ ਸੰਪਰਕ ਜਾਣਨ ਲਈ ਮਰੀਜ਼ ਨਾਲ ਤਾਲਮੇਲ ਕਰਨ ’ਤੇ ਪਤਾ ਲੱਗਾ ਕਿ ਉਸ ਵਲੋਂ ਕੁੱਝ ਦਿਨ ਪਹਿਲਾਂ ਛੋਟੀ ਅਰਾਈ ਮਾਜਰਾ, ਗੋਪਾਲ ਨਗਰ ਆਦਿ ਵਿਖੇ ਲੋਕਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਹੈ।ਜਿਸ ਤਹਿਤ ਉਨ੍ਹਾਂ ਸੀਨੀਅਰ ਮੈਡੀਕਲ ਅਫ਼ਸਰ ਕੌਲੀ, ਤ੍ਰਿਪੜੀ ਅਤੇ ਮਾਡਲ ਟਾਊਨ ਦੀ ਅਗਵਾਈ ਵਿੱਚ ਟੀਮਾਂ ਦਾ ਨਿਰਮਾਣ ਕਰਕੇ ਛੋਟੀ ਅਰਾਈ ਮਾਜਰਾ, ਗੋਪਾਲ ਨਗਰ, ਕੈਲਾਸ਼ ਨਗਰ, ਢੇਹਾ ਬਸਤੀ ਦੇ ਕਰੀਬ 800 ਘਰਾਂ ਦਾ ਸਰਵੇ ਕਰਵਾਇਆ ਗਿਆ ਜਿਨ੍ਹਾਂ ਵਿਚੋਂ 97 ਘਰਾਂ ਦੇ 479 ਮੈਂਬਰਾਂ ਨੂੰ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।ਇਸ ਤੋਂ ਇਲਾਵਾ ਪਾਜ਼ਟਿਵ ਵਿਅਕਤੀ ਦੇ ਨੇੜੇ ਦੇ ਸੰਪਰਕ ਵਿੱਚ ਆਏ ਤਿੰਨ ਵਿਅਕਤੀਆਂ ਜਿਨ੍ਹਾਂ ਦਾ ਰਾਸ਼ਨ ਦੀ ਵੰਡ ਸਮੇਂ ਪਾਜ਼ਟਿਵ ਵਿਅਕਤੀ ਨਾਲ ਜ਼ਿਆਦਾ ਮਿਲਣਾ ਜੁਲਣਾ ਸੀ, ਨੂੰ ਅਤੇ ਸਰਵੇ ਦੌਰਾਨ ਤਿੰਨ ਹੋਰ ਵਿਅਕਤੀਆਂ ਨੂੰ ਫਲੂ ਦੇ ਲੱਛਣ ਹੋਣ ’ਤੇ ਕੋਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਅਤੇ ਇੱਕ ਨੇੜੇ ਦੇ ਸੰਪਰਕ ਵਿੱਚ ਆਏ ਵਿਅਕਤੀ ਵਲੋਂ ਖ਼ੁਦ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋ ਕੇ ਆਪਣਾ ਸੈਂਪਲ ਦਿੱਤਾ ਗਿਆ ਹੈ।
            ਡਾ. ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ ਸਾਰੇ ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਉਨ੍ਹਾਂ ਦੱਸਿਆ ਕਿ ਟੀਮਾਂ ਵਲੋਂ ਸਰਵੇ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਅਤੇ ਖਾਂਸੀ, ਜ਼ੁਕਾਮ , ਬੁਖ਼ਾਰ ਹੋਣ ਤੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …