ਲੌਂਗੋਵਾਲ, 17 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰਫਿਊ ਦੌਰਾਨ ਨੀਲੋਵਾਲ ਪਿੰਡ ਪੁੱਜੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਇੱਕ ਵਿਅਕਤੀ ਨੂੰ ਸਮਾਜਸੇਵੀ
ਵਲੋਂ ਪੁਲਿਸ ਦੀ ਮਦਦ ਨਾਲ ਉਸਦੇ ਘਰ ਪਹੁੰਚਾਇਆ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਸਮਾਜਸੇਵੀ ਲਛਮਣ ਸਿੰਘ ਭੁੱਕਲ ਤੇੇ ਕੁੱੱਝ ਹੋਰ ਵਿਅਕਤੀਆਂ ਨੇ ਪਿੰਡ ਵੱਲ ਤੁਰਦੇ ਆਉਂਦੇ ਇੱਕ ਵਿਅਕਤੀ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਪਿੰਡ ਲੋਗੋਵਾਲ ਦੱਸਿਆ ਤਾਂ ਉਨਾਂ ਨੇ ਉਸ ਦੀ ਫੋਟੋ ਲੌਂਗੋਵਾਲ ਦੇ ਐਮ.ਸੀ ਰਮਨਦੀਪ ਸਿੰਘ ਚੋਟੀਆਂ ਨੂੰ ਭੇਜ ਦਿੱਤੀ।ਐਮ.ਸੀ ਨੇ ਉਸ ਦੀ ਪਹਿਚਾਣ ਕਰ ਕੇ ਇਸ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਵਿਅਕਤੀ ਦਾ ਪਤਾ ਦਿੱਤਾ।ਲਛਮਣ ਸਿੰਘ ਭੁੱਕਲ ਨੇ ਇਸ ਸਬੰਧੀ ਇਤਲਾਹ ਦੇਣ ‘ਤੇ ਥਾਣਾ ਮੁਖੀ ਨੇ ਡਿਊਟੀ ਅਫਸਰ ਨਾਲ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਵਿਅਕਤੀ ਨੂੰ ਲੌਂਗੋਵਾਲ ਭੇਜਿਆ ਤਾਂ ਉਸ ਨੇ ਇਸ ਬਜੁਰਗ ਵਿਅਕਤੀ ਨੂੰ ਮੋਹਤਬਾਰਾਂ ਦੀ ਹਾਜ਼ਰੀ ‘ਚ ਉਸਦੇ ਪਰਿਵਾਰਕ ਮੈਂਬਰਾਂ ਨਾਲ ਮਿਲਾ ਦਿੱਤਾ।
ਇਸੇ ਦੌਰਾਨ ਬਜ਼ੁਰਗ ਦੇ ਪਰਿਵਾਰ ਨੇ ਪੁਲੀਸ ਵਿਭਾਗ, ਸਮਾਜ ਸੇਵੀ ਲਛਮਣ ਸਿੰਘ ਭੁੱਕਲ ਅਤੇ ਕੌਂਸਲਰ ਰਮਨਦੀਪ ਸਿੰਘ ਚੋਟੀਆਂ ਦਾ ਧੰਨਵਾਦ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media