Friday, September 18, 2026

ਪਿੰਡ ਕੁਬੇ ਦੀ ਧੀ ਨੇ ਪ੍ਰਧਾਨ ਮੰਤਰੀ ਜਨ ਧੰਨ ਸਕੀਮ ਦੇ 500 ਰੁਪਿਆਂ ਨਾਲ ਬਣਾਏ ਮਾਸਕ ਵੰਡੇ

ਡਿਪਟੀ ਕਮਿਸ਼ਨਰ ਵਲੋਂ ਮਨਜੀਤ ਕੌਰ ਦੀ ਦਿਆਨਤਦਾਰੀ ਦੀ ਸ਼ਲਾਘਾ

ਧਨੌਲਾ/ਬਰਨਾਲਾ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲਾ ਬਰਨਾਲਾ ਦੇ ਪਿੰਡ ਕੁੱਬੇ ਦੀ ਧੀ ਮਨਜੀਤ ਕੌਰ ਦੇ ਸਮਾਜਸੇਵੀ ਉਪਰਾਲਿਆਂ ਦੇ ਮੱਦੇਨਜ਼ਰ ਜ਼ਿਲਾ DC Tej Partap Phoolkaਪ੍ਰਸ਼ਾਸਨ ਵਲੋਂ ਮਨਜੀਤ ਕੌਰ ਨੂੰ ਆਰਥਿਕ ਤੌਰ ’ਤੇ ਪੈਰਾਂ ’ਤੇ ਖੜਾ ਕਰਨ ਲਈ ਸੁਹਿਰਦ ਕਦਮ ਚੁੱਕੇ ਗਏ ਹਨ।
               ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਪਿੰਡ ਕੁੱਬੇ ਦੀ ਧੀ ਮਨਜੀਤ ਕੌਰ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਹੈ।ਇਸ ਲੋੜਵੰਦ ਪਰਿਵਾਰ ਦੀ ਧੀ ਨੇ ਦਿਆਨਤਦਾਰੀ ਦੀ ਵੱਡੀ ਮਿਸਾਲ ਪੇਸ਼ ਕਰਦੇ ਹੋਏ ਪ੍ਰਧਾਨ ਮੰਤਰੀ ਜਨ ਧੰਨ ਸਕੀਮ ਤਹਿਤ ਖਾਤੇ ’ਚ ਆਏ 500 ਰੁਪਏ ਦਾ ਕੱਪੜਾ ਲੈ ਕੇ ਲੋੜਵੰਦਾਂ ਨੂੰ ਮਾਸਕ ਬਣਾ ਕੇ ਦਿੱਤੇ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਵੀ 100 ਮਾਸਕ ਸੌਂਪੇ।ਜ਼ਿਲਾ ਪ੍ਰਸ਼ਾਸਨ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰੁਣ ਜਿੰਦਲ ਨੇ ਅੱਜ ਪਿੰਡ ਕੁੱਬੇ ਦਾ ਦੌਰਾ ਕਰ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਫੌਰੀ ਕਦਮ ਚੁਕਦਿਆਂ ਮਨਜੀਤ ਕੌਰ ਦੀ ਅਗਵਾਈ ‘ਚ ਸੈਲਫ ਹੈਲਪ ਗਰੁੱਪ ਬਣਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਹੋਣਹਾਰ ਲੜਕੀ ਆਪਣੇ ਪੈਰਾਂ ’ਤੇ ਖੜੀ ਹੋ ਸਕੇ।ਇਸ ਦੇ ਨਾਲ ਹੀ ਉਨਾਂ ਪਰਿਵਾਰ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਭੇਟ ਕੀਤੀਆਂ ਅਤੇ ਭਰੋਸਾ ਦਿਵਾਇਆ ਕਿ ਪਰਿਵਾਰ ਦੀ ਹਰ ਤਰਾਂ ਦੀ ਮਦਦ ਲਈ ਜ਼ਿਲਾ ਪ੍ਰਸ਼ਾਸਨ ਉਨਾਂ ਦੇ ਨਾਲ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …