ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪਣੇ ਖੱਪਤਕਾਰਾਂ ਨੂੰ ਬਿਜਲੀ ਦੇ ਬਿਲ ਐਡਵਾਂਸ
ਜਮ੍ਹਾ ਕਰਵਾ ਕੇ ਮੋਟੀ ਵਿਆਜ਼ ਦਰ ਵਸੂਲਣ ਦਾ ਮੌਕਾ ਦਿੱਤਾ ਗਿਆ ਹੈ।
ਬਾਰਡਰ ਜੋਨ ਦੇ ਚੀਫ ਪ੍ਰਦੀਪ ਕੁਮਾਰ ਸੈਣੀ ਨੇ ਦੱਸਿਆ ਕਿ ਇਸ ਵੇਲੇ ਮੌਜੂਦਾ ਵਿਆਜ਼ ਦਰਾਂ ਅਨੁਸਾਰ ਬੈਂਕ ਵੱਲੋਂ ਮਿਆਦੀ ਖਾਤੇ ‘ਤੇ ਲਗਭਗ 6 ਪ੍ਰਤੀਸ਼ਤ ਸਲਾਨਾ ਤੇ ਬਚਤ ਖਾਤੇ ‘ਤੇ ਲਗਭਗ 3.5 ਫੀਸਦੀ ਤੱਕ ਹੀ ਵਿਆਜ ਦਿੱਤਾ ਜਾ ਰਿਹਾ ਹੈ, ਪਰ ਬਿਜਲੀ ਬੋਰਡ ਨੇ ਆਪਣੇ ਖਪਤਕਾਰਾਂ ਨੂੰ ਐਡਵਾਂਸ ਬਿਜਲੀ ਬਿਲ ਜਮਾ ਕਰਵਾਉਣ ‘ਤੇ 12 ਫੀਸਦੀ ਸਲਾਨਾ ਵਿਆਜ਼ ਦਰ ਕਮਾਉਣ ਦਾ ਮੌਕਾ ਦਿੱਤਾ ਹੈ।ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਜੋ ਵੀ ਖਪਤਕਾਰ ਆਪਣੇ ਬਿਜਲੀ ਬਿਲ ਦੀ ਔਸਤ ਦੇ ਹਿਸਾਬ ਨਾਲ ਮਾਰਚ 2021 ਤੱਕ ਦਾ ਅੰਦਾਜ਼ਨ ਬਿਲ ਜਮ੍ਹਾ ਕਰਵਾਏਗਾ ਉਸ ਨੂੰ ਇਕ ਫੀਸਦੀ ਮਹੀਨਾ ਵਿਆਜ ਦਿੱਤਾ ਜਾਵੇਗਾ, ਜੋ ਕਿ ਸਾਲ ਦਾ 12 ਫੀਸਦੀ ਬਣਦਾ ਹੈ। ਉਨਾਂ ਦੱਸਿਆ ਕਿ ਇਸ ਲਈ ਕਿਸੇ ਵੀ ਖਪਤਕਾਰ ਨੂੰ ਬਿਜਲੀ ਦਫਤਰ ਵੀ ਆਉਣ ਦੀ ਲੋੜ ਨਹੀਂ ਹੈ।ਇਹ ਅਦਾਇਗੀ ਡਿਜ਼ੀਟਲ ਮੋਡ ਨਾਲ <http://billpayment.pspcl.in> ਤੋਂ ਘਰ ਬੈਠੇ ਹੀ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਮੌਕੇ ਦਾ ਲਾਭ ਸਾਰੀਆਂ ਸ੍ਰੇਣੀਆਂ ਦੇ ਖਪਤਕਾਰ, ਭਾਵ ਘਰੇਲੂ ਅਤੇ ਕਮਰਸ਼ੀਅਲ ਆਦਿ ਲੈ ਸਕਦੇ ਹਨ।ਸੈਣੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਾਢੀ ਦੇ ਸੀਜ਼ਨ ਵਿਚ ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫਾਰਮਰ ਅਤੇ ਬਿਜਲੀ ਦੀ ਸਪਾਰਕਿੰਗ ਤੋਂ ਕਣਕ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਫੋਨ ਨੰਬਰਾਂ 96461-06835 ਅਤੇ 96461-06836 ਉਤੇ ਸ਼ਿਕਾਇਤ ਜਿਸ ਵਿਚ ਸਥਾਨ, ਪਤਾ ਅਤੇ ਫੋਟੋ ਦੇ ਵੇਰਵਾ ਹੋਵੇ ਵਟਸ ਐਪ ਰਾਹੀਂ ਭੇਜ ਸਕਦੇ ਹਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media