ਫਰੀਦਕੋਟ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਫਰੀਦਕੋਟ ਦੇ ਪਹਿਲੇ ਕਰੋਨਾ ਪਾਜ਼ੇਟਿਵ ਮਰੀਜ਼ ਇਥੋਂ ਦੇ ਹਰਿੰਦਰਾ ਨਗਰ ਨਿਵਾਸੀ ਆਨੰਦ ਗੋਇਲ ਨੂੰ
ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਵਿਸ਼ੇਸ਼ ਕਰੋਨਾ ਵਾਰਡ ਵਿਚੋਂ ਇਲਾਜ਼ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ।ਜਿਕਰਯੋਗ ਹੈ ਕਿ 2 ਅਪਰੈਲ ਨੂੰ ਆਨੰਦ ਗੋਇਲ ਦੇ ਕਰੋਨਾ ਪਾਜ਼ਟਿਵ ਹੋਣ ਬਾਰੇ ਪਤਾ ਚੱਲਿਆ ਸੀ।ਜਿਸ ਨੂੰ ਤੁਰੰਤ ਹੀ ਸਿਹਤ ਵਿਭਾਗ ਦੀ ਆਰ.ਆਰ.ਟੀ ਟੀਮ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ ਸੀ।ਜਿਥੇ ਕਾਲਜ ਦੇ ਡਾਕਟਰਾਂ ਵੱਲੋਂ ਉਸ ਦੇ ਇਲਾਜ਼ ਉਪਰੰਤ ਸਿਹਤ ਵਿਭਾਗ ਵਲੋਂ ਉਸ ਦੇ ਦੋ ਟੈਸਟ ਕਰਵਾਏ ਗਏ ਅਤੇ ਦੋਵੇਂ ਹੀ ਟੈਸਟ ਨੈਗਟਿਵ ਪਾਏ ਗਏ ਅਤੇ ਸਿਹਤ ਵਿਭਾਗ ਵਲੋਂ ਚੈਕਿੰਗ ਉਪਰੰਤ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵੀ.ਸੀ ਡਾ. ਰਾਜ ਬਹਾਦੁਰ ਅਤੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਅਤੇ ਮੈਡੀਕਲ ਸਟਾਫ ਦੀ ਹਾਜ਼ਰੀ ਵਿੱਚ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ।
ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਫ਼ਰੀਦਕੋਟ ਦੇ ਪਹਿਲੇ ਕਰੋਨਾ ਪਾਜ਼ਟਿਵ ਮਰੀਜ਼ ਆਨੰਦ ਗੋਇਲ ਦੇ ਤੰਦਰੁਸਤ ਹੋਣ ਤੇ ਖੁਸ਼ੀ ਜ਼ਾਹਰ ਕਰਦਿਆਂ ਉਸ ਨੂੰ ਮੁਬਾਰਕਬਾਦ ਦਿੱਤੀ।ਸਮੁੱਚੇ ਫ਼ਰੀਦਕੋਟ ਸ਼ਹਿਰ ਲਈ ਇਹ ਖਬਰ ਰਾਹਤ ਤੇ ਖੁਸ਼ੀ ਭਰੀ ਹੈ।
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗਿਆਨ ਚੰਦ ਅਹੀਰ, ਕੋਵਿਡ-19 ਜ਼ਿਲਾ ਨੋਡਲ ਅਫਸਰ ਡਾ. ਮਨਜੀਤ ਕ੍ਰਿਸ਼ਨ ਭੱਲਾ, ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਵਿਕਰਜੀਤ ਸਿੰਘ, ਡਾ.ਅਨੀਤਾ, ਡਾ. ਰਾਜੀਵ ਜੋਸ਼ੀ ਮੈਡੀਕਲ ਸੁਪਰਡੈਂਟ ਡਾਕਟਰ ਕਿਰਨ ਨੋਡਲ ਅਫਸਰ, ਮੁੱਖੀ ਮੈਡੀਸਨ ਵਿਭਾਗ ਡਾਕਟਰ ਰਵਿੰਦਰ ਗਰਗ, ਡਾਕਟਰ ਨਰੇਸ਼ ਬਾਗਲਾ, ਡਾਕਟਰ ਦੀਪਕ ਜੋਨ ਭੱਟੀ, ਡਾਕਟਰ ਰੋਹਿਤ ਚੋਪੜਾ, ਟੀ.ਬੀ ਅਤੇ ਐਨਸਥੀਸੀਆ ਅਤੇ ਗੁਰੂੁ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਮੈਡੀਕਲ ਅਤੇ ਪੈਰਾ-ਮੈਡੀਕਲ ਟੀਮ ਨੇ ਅਨੰਦ ਗੋਇਲ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media