ਫਤਹਿਗੜ੍ਹ ਸਾਹਿਬ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਫਤਹਿਗੜ੍ਹ ਸਾਹਿਬ ਪੁਲਿਸ ਨੇ ਸਰਹਿੰਦ ਬੱਸੀ ਰੋਡ ਸਥਿਤ ਦੀਪਕ ਸਕੈਨਰਜ਼ ਡਾਇਗਨੌਸਟਿਕ ਸੈਂਟਰ
ਦੇ ਮਾਲਕ ਡਾ. ਦੀਪਕਜੋਤ ਸਿੰਘ ਅਤੇ ਉਸ ਦੇ ਦੋ ਸਹਾਇਕਾਂ ਜਗਦੀਪ ਸਿੰਘ ਤੇ ਜਗਦੇਵ ਸਿੰਘ ਖਿਲਾਫ ਕਰਫਿਊ ਅਤੇ ਕੋਰੋਨਾ ਵਾਇਰਸ ਸਬੰਧੀ ਹਦਾਇਤਾਂ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ਼ ਕੀਤਾ ਹੈ।ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਥਾਣਾ ਫਤਹਿਗੜ੍ਹ ਸਾਹਿਬ ਦੇ ਇੰਚਾਰਜ ਜੀ.ਐਸ ਸਿਕੰਦ ਦੀ ਅਗਵਾਈ ‘ਚ ਸਰਹਿੰਦ ਮੰਡੀ ਚੌਕੀ ਦੀ ਪੁਲਿਸ ਵਲੋਂ ਕੀਤੀ ਜਾ ਰਹੀ ਗਸ਼ਤ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੀਪਕ ਸਕੈਨਰਜ਼ ਦੇ ਬਾਹਰ ਵੱਡੀ ਗਿਣਤੀ ‘ਚ ਗੱਡੀਆਂ ਖੜ੍ਹੀਆਂ ਸਨ।ਜਦੋਂ ਪੁਲਿਸ ਨੇ ਅੰਦਰ ਜਾ ਕੇ ਚੈਕਿੰਗ ਕੀਤੀ ਤਾਂ ਡਾ. ਦੀਪਕਜੋਤ ਸਿੰਘ ਆਪਣੇ ਸਹਾਇਕਾਂ ਜਗਦੇਵ ਸਿੰਘ ਅਤੇ ਜਗਦੀਪ ਸਿੰਘ ਸਮੇਤ ਮਰੀਜ਼ਾਂ ਦੀ ਸਕੈਨਿੰਗ ਕਰ ਰਿਹਾ ਸੀ ਤੇ 20 ਦੇ ਕਰੀਬ ਮਰੀਜ਼ ਰਿਸ਼ੈਪਸ਼ਨ ਲਾਗੇ ਬੈਠੇ ਸਨ, ਜਿੰਨ੍ਹਾਂ ਦਾ ਆਪਸੀ ਫਾਸਲਾ ਬਹੁਤ ਹੀ ਘੱਟ ਸੀ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕੋਰੋਨਾਂ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਜਾਰੀ ਹਦਾਇਤਾਂ ਤੋਂ ਵੱਧ ਇਕੱਠ ਕਰਨ ਅਤੇ ਹੋਰ ਹਦਾਇਤਾਂ ਦੀ ਉਲੰਘਣਾਂ ਦੇ ਦੋਸ਼ ਹੇਠ ਡਾ. ਦੀਪਕਜੋਤ ਅਤੇ ਉਸ ਦੇ ਸਹਾਇਕਾਂ ਖਿਲਾਫ ਕੇਸ ਦਰਜ਼ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਵੀ ਇਸ ਡਾਕਟਰ ਨੂੰ ਡੀ.ਐਸ.ਪੀ ਫਤਹਿਗੜ੍ਹ ਸਾਹਿਬ ਰਮਿੰਦਰ ਸਿੰਘ ਕਾਹਲੋ ਅਤੇ ਥਾਣਾ ਫਤਹਿਗੜ੍ਹ ਸਾਹਿਬ ਦੇ ਇੰਚਾਰਜ ਜੀ.ਐਸ. ਸਿਕੰਦ ਵਲੋਂ ਨਿਯਮਾਂ ਦੀ ਪਾਲਣਾ ਸਬੰਧੀ ਚੇਤਾਵਨੀ ਦਿੱਤੀ ਗਈ ਸੀ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media