ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ) – ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਪਿੰਡ ਤਾਬੋਵਾਲੀ ਤੇ ਮਾਲਾਵਾਲੀ
ਦੇ ਸਹਿਯੋਗ ਨਾਲ ਧਾਰਮਿਕ ਸੰਸਥਾ ਵਾਲਮੀਕਿ ਰੰਘਰੇਟਾ ਸ਼ਕਤੀ ਮੰਚ ਦੇ ਪ੍ਰਧਾਨ ਵੀਰ ਦਲਬੀਰ ਸਿੰਘ ਕੁੱਕੂ ਤੇ ਉਨਾਂ ਦੇ ਸਾਥੀਆਂ ਵਲੋਂ ਗਰੀਬਾਂ ਤੇ ਲੋੜਵੰਦ ਮਜਦੂਰਾਂ ਵਾਸਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।ਇਸ ਸੇਵਾ ਵਿੱਚ ਗੁਮਟਾਲਾ ਬਾਈਪਾਸ ਪੁਲਿਸ ਚੌਂਕੀ ਦੇ ਇੰਚਾਰਜ ਰਾਜ ਕੁਮਾਰ ਲੁੱਧੜ ਨੇ ਅਹਿਮ ਰੋਲ ਨਿਭਾਇਆ।ਜਿਸ ਦੀ ਤਾਰੀਫ ਕਰਦੇ ਹੋਏ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਪ੍ਰਿੰਸ ਤੇ ਪਿੰਡ ਵਾਸੀਆਂ ਵਲੋਂ ਚੌਂਕੀ ਇੰਚਾਰਜ ਰਾਜ ਕੁਮਾਰ ਲੁੱਧੜ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਸਾਬਕਾ ਜੇ.ਈ ਬਿਜਲੀ ਬੋਰਡ ਰਜਿੰਦਰ ਪਰਮਾਰ, ਗੁਰਜੀਤ ਸਿੰਘ, ਮਨਦੇਵ ਸਿੰਘ, ਅਮਰਜੀਤ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਹੋਏ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media