Thursday, September 17, 2026

ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਖ਼ੁਦ ਮੌਕੇ ਉਤੇ ਜਾ ਕੇ ਦਿਵਾਇਆ ਵਿਆਹੁਤਾ ਨੂੰ ਇਨਸਾਫ

ਪੁਲਿਸ ਨੂੰ ਕੇਸ ਦੀ ਜਾਂਚ ਕਰਨ ਲਈ ਦਿੱਤਾ 5 ਦਿਨਾਂ ਦਾ ਸਮਾਂ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਬੋਲੀਆ ਤੋਂ ਆਏ ਇਕ ਫੋਨ ‘ਤੇ ਇੱਕ ਮਹਿਲਾ ਦੀ ਸ਼ਿਕਾਇਤ ‘ਤੇ PPNJ1904202005ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਮੈਨ ਸ੍ਰੀਮਤੀ ਮਨੀਸ਼ਾ ਗੁਲਾਟੀ ਪੁਲਿਸ ਅਧਿਕਾਰੀਆਂ ਨਾਲ ਮੌਕੇ ‘ਤੇ ਪੁੱਜੇ ਅਤੇ ਪੀੜਤ ਮਹਿਲਾ ਨੂੰ ਇਨਸਾਫ ਦਿਵਾਉਂਦੇ ਹੋਏ ਸੁਹਰੇ ਪਰਿਵਾਰ ਵੱਲੋਂ ਖੋਹੇ ਗਏ ਉਸ ਦੇ ਬੱਚੇ ਮਾਂ ਦੇ ਹਵਾਲੇ ਕਰਵਾਏ।ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਫੋਨ ਕਰਨ ਵਾਲੀ ਮਹਿਲਾ ਨੇ ਦੱਸਿਆ ਕਿ ਉਸਦੇ ਡੇਢ ਮਹੀਨੇ ਅਤੇ ਡੇਢ ਸਾਲ ਦੇ ਦੋ ਬੱਚੇ ਸਹੁਰੇ ਪਰਿਵਾਰ ਨੇ ਮੇਰੇ ਕੋਲੋਂ ਖੋਹ ਲਏ ਹਨ ਅਤੇ ਕੁੱਟ ਕੇ ਘਰੋਂ ਕੱਢ ਦਿੱਤਾ ਹੈ।
             ਸ਼ਿਕਾਇਤ ਸੁਣਨ ਮਗਰੋਂ ਚੇਅਰਪਰਸਨ ਨੇ ਆਈ.ਜੀ ਬਾਰਡਰ ਰੇਂਜ ਐਸ.ਪੀ.ਐਸ ਪਰਮਾਰ ਅਤੇ ਜਿਲ੍ਹਾ ਪੁਲਿਸ ਮੁਖੀ ਵਿਕਰਮ ਦੁੱਗਲ ਨਾਲ ਫੋਨ ‘ਤੇ ਗੱਲਬਾਤ ਕੀਤੀ।ਉਨਾਂ ਨੇ ਡੀ.ਐਸ.ਪੀ ਰੈਂਕ ਦੇ ਇਕ ਅਧਿਕਾਰੀ ਦੀ ਡਿਊਟੀ ਲਗਾਈ ਤੇ ਅੱਜ ਸਵੇਰੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਪੁਲਿਸ ਫੋਰਸ ਨਾਲ ਮੌਕੇ ਉਤੇ ਪੁੱਜੇ।ਉਥੇ ਜਾ ਕੇ ਉਨਾਂ ਪੀੜਤ ਅਤੇ ਉਸਦੇ ਸੁਹਰੇ ਪਰਿਵਾਰ ਤੇ ਗੁਆਂਢੀਆਂ ਤੋਂ ਬਿਆਨ ਸੁਣੇ, ਜਿਸ ਵਿਚ ਸੁਹਰੇ ਪਰਿਵਾਰ ਨੇ ਇਸ ਨੂੰ ਦਰਾਣੀ ਤੇ ਜਠਾਣੀ ਦਾ ਝਗੜਾ ਦੱਸਿਆ, ਪਰ ਗੁਆਂਢੀਆਂ ਨੇ ਮਹਿਲਾ ਨੂੰ ਕੁੱਟਣ ਦੇ ਦੋਸ਼ਾਂ ਨੂੰ ਸੱਚਾ ਦੱਸਿਆ।ਸ੍ਰੀਮਤੀ ਗੁਲਾਟੀ ਨੇ ਪੁਲਿਸ ਦੀ ਹਾਜ਼ਰੀ ਵਿਚ ਦੋਵੇਂ ਬੱਚੇ ਪੀੜਤ ਮਹਿਲਾ ਦੇ ਹਵਾਲੇ ਕਰਕੇ ਪੁਲਿਸ ਨੂੰ ਉਕਤ ਕੇਸ ਦੀ ਜਾਂਚ ਲਈ 5 ਦਿਨ ਦਾ ਸਮਾਂ ਦਿੰਦੇ ਹਦਾਇਤ ਕੀਤੀ ਕਿ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ, ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …