Monday, September 14, 2026

ਬੀਬੀ ਕੌਲਾਂ ਜੀ ਭਲਾਈ ਕੇਦਰ ਵੱਲੋਂ ਕਰਫਿਊ ਦੌਰਾਨ ਵੰਡਿਆ ਜਾ ਰਿਹਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਬੀਬੀ ਕੌਲਾਂ ਜੀ ਭਲਾਈ ਕੇਂਦਰ PPNJ1904202007ਟਰੱਸਟ ਤਰਨ ਤਾਰਨ ਰੋਡ ਵਲੋਂ ਲੋੜਵੰਦ ਪਰਿਵਾਰਾਂ ਤੋਂ ਇਲਾਵਾ ਹਰ ਮਹੀਨੇ ਭਲਾਈ ਕੇਂਦਰ ਤੋਂ ਹਰ ਮਹੀਨੇ ਰਾਸ਼ਨ ਪ੍ਰਾਪਤ ਕਰਨ ਵਾਲੀਆਂ 2650 ਬੀਬੀਆਂ ਨੂੰ ਵੀ ਘਰ-ਘਰ ਜਾ ਕੇ ਲਗਾਤਾਰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਟਰੱਸਟ ਅਧੀਨ ਚੱਲ ਰਹੇ ਚੈਰੀਟੇਬਲ ਹਸਪਤਾਲ ਵੱਲੋਂ ਘਰ ਬੈਠੇ ਮਰੀਜ਼ ਦੀ ਵਟਸੈਪ ਜ਼ਰੀਏ ਡਾਕਟਰ ਨਾਲ ਗੱਲ ਕਰਵਾ ਕੇ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਵਲੰਟੀਅਰਾਂ ਰਾਹੀਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।ਉਨਾਂ ਕਿਹਾ ਕਿ ਹੁਣ ਤੱਕ 15000 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਚੁੱਕਾ ਹੈ।ਇਸੇ ਤਰਾਂ ਸਥਾਨਕ ਜੰਡਿਆਲਾ ਗੁਰੂ ਵਿਖੇ ਚੱਲ ਰਹੇ ਇਕ ਹੋਰ ਟਰੱਸਟ ਅਧੀਨ 470 ਦੇ ਕਰੀਬ ਬੀਬੀਆਂ ਨੂੰੰ ਵੀ ਕਰਫਿਊ ਦੌਰਾਨ ਰਾਸ਼ਨ ਦਿੱਤਾ ਜਾ ਰਿਹਾ ਹੈ।
               ਭਾਈ ਸਾਹਿਬ ਨੇ ਸਮੂਹ ਸੰਗਤਾਂ ਨੂੰ ਆਪਣੇ ਘਰ ਬੈਠ ਕੇ ਸੁਖਮਨੀ ਸਾਹਿਬ ਤੇ ਜਾਪੁ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਨ ਲਈ ਕਿਹਾ ਹੈ, ਤਾਂ ਜੋ ਪੂਰੀ ਦੁਨੀਆ ਵਿੱਚ ਫੈਲੀ ਭਿਅੰਕਰ ਬਿਮਾਰੀ ਦਾ ਖਾਤਮਾ ਹੋ ਸਕੇ।ਇਸ ਮੌਕੇ ਭੁਪਿੰਦਰ ਸਿੰਘ ਰਾਜੂ, ਬੰਟੀ ਵੀਰ, ਦਵਿੰਦਰਪਾਲ ਸਿੰਘ ਰਾਜੂ ਆਦਿ ਮੌਜੂਦ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …