ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੀਤੇ ਦਿਨ ਚੰਡੀਗੜ੍ਹ ਪੁਲੀਸ ਵਲੋਂ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਭੁੱਲਰ ਨਾਲ ਕੀਤੇ
ਗਏ ਦੁਰਵਿਵਹਾਰ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਿਟੀ ਪ੍ਰੈਸ ਕਲੱਬ ਲਹਿਰਾਗਾਗਾ ਦੇ ਸਰਪ੍ਰਸਤ ਨਰੇਸ਼ ਗਰਗ, ਚੇਅਰਮੈਨ ਜਤਿੰਦਰ ਸਿੰਘ ਜਲੂਰ, ਪ੍ਰਧਾਨ ਰਾਕੇਸ਼ ਕੁਮਾਰ ਗੁਪਤਾ, ਮੁੱਖ ਸਲਾਹਕਾਰ ਡਾਕਟਰ ਮਦਨ ਸ਼ਰਮਾ, ਸਲਾਹਕਾਰ ਸੁਭਾਸ਼ ਜ਼ਿੰਦਲ ਤੋਂ ਇਲਾਵਾ ਪੱਤਰਕਾਰ ਅਮਨ ਸਿੰਗਲਾ, ਗੁਰੀ ਚਹਿਲ, ਰਮਿਤ ਸ਼ਰਮਾ, ਤਰਸੇਮ ਸਿੰਘ ਬਬਲੀ, ਗੁਰਜੰਟ ਸਿੰਘ ਢੀਂਡਸਾ, ਖੁਸ਼ਵਿੰਦਰ ਸ਼ਰਮਾ, ਹਰਬੰਸ ਦੁੱਲਟ ਅਤੇ ਵਾਸਦੇਵ ਸਿੰਘ ਹਰਿਆਓ ਆਦਿ ਨੇ ਇਸ ਨੂੰ ਧੱਕੇਸ਼ਾਹੀ ਦੱਸਿਆ ਹੈ।ਉਨ੍ਹਾਂ ਕਿਹਾ ਕਿ ਸਿਟੀ ਪ੍ਰੈਸ ਕਲੱਬ ਲਹਿਰਾਗਾਗਾ ਚੰਡੀਗੜ੍ਹ ਪੁਲੀਸ ਦੇ ਡੀ.ਜੀ.ਪੀ ਤੋਂ ਮੰਗ ਕਰਦਾ ਹੈ ਕਿ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਵਾਲੇ ਐਸ.ਐਚ.ਓ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਅੱਗੇ ਤੋਂ ਇਹ ਯਕੀਨੀ ਬਣਾਇਆ ਜਾਵੇ ਕਿ ਮੀਡੀਆ ਨਾਲ ਅਜਿਹੀ ਘਟਨਾ ਨਾ ਵਾਪਰੇ।
Check Also
ਚੱਲਦਾ ਵਹੀਰ ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ ਤਹਿਤ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …
Punjab Post Daily Online Newspaper & Print Media