Sunday, September 20, 2026

ਸੀਨੀਅਰ ਪੱਤਰਕਾਰ ਨਾਲ ਚੰਡੀਗੜ੍ਹ ਪੁਲਿਸ ਦਾ ਦੁਰਵਿਵਹਾਰ ਨਿੰਦਣਯੋਗ – ਸ਼ਾਹਪੁਰ

ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀਨੀਅਰ ਪੱਤਰਕਾਰ ਤੇ ਉਘੇ ਲੇਖਕ ਦਵਿੰਦਰਪਾਲ ਸਿੰਘ ਨਾਲ ਡਿਊਟੀ ‘ਤੇ ਜਾਂਦਿਆਂ ਚੰਡੀਗੜ੍ਹ Davinderpal Journlist 1ਪੁਲਿਸ ਦੇ ਕੁੱਝ ਮੁਲਾਜ਼ਮਾਂ ਵਲੋਂ ਕੀਤੇ ਮਾੜੇ ਵਿਵਹਾਰ ਦੀ ਯੂਥ ਆਗੂ ਤੇ ਸਰਬ ਸਾਂਝਾ ਵਿਚਾਰ ਮੰਚ ਦੇ ਪ੍ਰਧਾਨ ਮੱਖਣ ਸਿੰਘ ਸ਼ਾਹਪੁਰ ਨੇ ਨਿੰਦਾ ਕੀਤੀ ਹੈ।ਉਨਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਦੇ ਕੁੱਝ ਮੁਲਾਜ਼ਮਾਂ ਵਲੋਂ ਕਰਫਿਊ ਦੀ ਆੜ ਵਿੱਚ ਪੰਜਾਬੀ ਟ੍ਰਿਬਿਊਨ ਦੇ ਇਕ ਸੀਨੀਅਰ ਪੱਤਰਕਾਰ ਨੂੰ ਥਾਣੇ ‘ਚ ਲਿਜਾ ਕੇ ਭੁੰਜੇ ਬਿਠਾਉਣਾ ਤੇ ਪਹਿਚਾਣ ਪੱਤਰ ਵੇਖ ਕੇ ਵੀ ਉਸ ਨੂੰ ਜਲੀਲ ਕਰਨਾ ਐਸ.ਐਚ.ਓ ਤੇ ਮੁਲਾਜ਼ਮਾਂ ਦੀ ਗਲਤੀ ਨਹੀਂ ਸਗੋਂ ਵੱਡਾ ਕਾਨੂੰਨੀ ਅਪਰਾਧ ਹੈ।ਉਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਅਜਿਹੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …