ਖ਼ਾਲਸਾ ਵਿੱਦਿਅਕ ਅਦਾਰਿਆਂ ਨੇ ਸਮੂਹ ਪ੍ਰਿੰਸੀਪਲ ਨੇ 15-15 ਦਿਨ ਦੀ ਤਨਖ਼ਾਹ ਦੇਣ ਦਾ ਫ਼ੈਸਲਾ
ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਨੇ ਦੇਸ਼ ਵਿਆਪੀ ਛਾਏ ਸੰਕਟ ਕੋਰੋਨਾ ਵਾਇਰਸ (ਕੋਵਿਡ-19) ਦੇ
ਮੱਦੇਨਜ਼ਰ ਅਹਿਮ ਮੀਟਿੰਗ ਕਰਕੇ ‘ਪੀ.ਐਮ.ਕੇਅਰਜ਼ ਫ਼ੰਡ’ ਲਈ 10 ਲੱਖ ਦੀ ਰਾਸ਼ੀ ਰਾਹਤ ਵਜੋਂ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ।ਮੈਨੇਜ਼ਮੈਂਟ ਅਧੀਨ ਆਉਂਦੇ ਸਮੂਹ ਸੰਸਥਾਵਾਂ ਦੇ ਪ੍ਰਿੰਸੀਪਲ ਨੇ ਆਪਣੀ 15-15 ਦਿਨ ਦੀ ਤਨਖ਼ਾਹ ਦੇਣ ਲਈ ਵੀ ਹਾਮੀ ਭਰੀ ਹੈ।
ਸੋਸਾਇਟੀ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਜੁਆਇੰਟ ਸਕੱਤਰ (ਫ਼ਾਇਨਾਂਸ) ਗੁਨਬੀਰ ਸਿੰਘ ਨੇ ਕਿਹਾ ਕਿ ਸੁਸਾਇਟੀ ਅਧੀਨ ਆਉਂਦੇ ਅਦਾਰਿਆਂ ਦੇ ਸਮੂਹ ਪ੍ਰਿੰਸੀਪਲਾਂ ‘ਤੇ ਅਧਾਰਿਤ ਇਸ ਇਕੱਤਰਤਾ ’ਚ ਕੋਰੋਨਾ ਨਾਮੀ ਵਾਇਰਸ ਜੋ ਪੂਰੇ ਵਿਸ਼ਵ ਭਰ ’ਚ ਫੈਲ ਚੁੱਕਾ ਹੈ, ਸਬੰਧੀ ਦੀਰਘ ਵਿਚਾਰਾਂ ਉਪਰੰਤ ਇਸ ਵਾਇਰਸ ਤੋਂ ਬਚਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨੇ ਇਕ ‘ਪ੍ਰਾਈਮ ਮਨਿਸਟਰਜ਼ ਕੇਅਰ ਫ਼ੰਡ’ ਖੋਲ੍ਹਿਆ ਹੈ, ਜਿਥੇ ਦੇਸ਼ ਦੇ ਦਾਨੀ ਸੱਜਣ ਇਸ ਰਿਲੀਫ਼ ਫ਼ੰਡ ’ਚ ਵਧ ਚੜ ਕੇ ਦਾਨ ਰਾਸ਼ੀ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਜੋ ਪਿਛਲੇਂ 128 ਸਾਲਾਂ ਤੋਂ ਵਿੱਦਿਆ ਪ੍ਰਸਾਰ ’ਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ, ਵਲੋਂ 1,25,000/ਰੂਪੈ (ਇਕ ਲੱਖ ਪੱਝੀ ਹਜ਼ਾਰ ਰੁਪਏ) ਅਤੇ ਇਸ ਦੇ ਅਦਾਰਿਆਂ ਦੇ 18 ਪ੍ਰਿੰਸੀਪਲਾਂ ਵਲੋਂ ਆਪਣੀ 15-15 ਦਿਨਾਂ ਦੀ ਤਨਖਾਹ ‘ਕੇਅਰਜ਼ ਫ਼ੰਡ’ ’ਚ ਦਾਨ ਵਜੋਂ ਦੇ ਕੇ ਮਾਣ ਮਹਿਸੂਸ ਕਰ ਰਿਹਾ ਹੈ ਕਿ ਲੋਕ ਭਲਾਈ ਦੇ ਕਾਰਜਾਂ ’ਚ ਸਮੂਹ ਪਿ੍ਰੰਸੀਪਲਾਂ ਵਲੋਂ ਆਪਣੀ ਤਨਖ਼ਾਹ ਰਾਹੀਂ ਸਮਾਜ ਸੇਵਾ ’ਚ ਯੋਗਦਾਨ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਪਰੋਕਤ ਹੋਏ ਫ਼ੈਸਲੇ ਨੂੰ ਮੁੱਖ ਰੱਖਦਿਆਂ ਕੁੱਲ 10 ਲੱਖ ਰੁਪਏ ਜਿਨ੍ਹਾਂ 1,25,245/ ਰੁਪਏ ਸੁਸਾਇਟੀ ਵਲੋਂ ਅਤੇ 8,74,755/- ਰੁਪਏ ਸੁਸਾਇਟੀ ਅਧੀਨ ਆਉਂਦੇ 18 ਪ੍ਰਿੰਸੀਪਲਾਂ ਵਲੋਂ 15-15 ਦਿਨਾਂ ਦੀ ਤਨਖਾਹ ਦੀ ਕਟੌਤੀ ਕਰਵਾਉਂਦੇ ਹੋਏ।ਇਸ ਨਾਜ਼ੁਕ ਸਮੇਂ ’ਚ ਸਮਾਜਸੇਵੀ ਕਾਰਜ ਲਈ ਯੋਗਦਾਨ ਪਾਇਆ ਹੈ।ਇਸ ਤੋਂ ਇਲਾਵਾ ਲੋਕਾਂ ਦੀ ਸੁਰੱਖਿਆ ਲਈ ਬੇਖੌਫ਼ ਅਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਆਦਿ ਲਈ 20 ਹਜ਼ਾਰ ਮਾਸਕ ਅਤੇ 2 ਹਜ਼ਾਰ ਦੇ ਕਰੀਬ ਸੈਟੇਨਾਈਜ਼ਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਵਧੀਕ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਜਲਦ ਹੀ ਸੌਂਪਿਆ ਜਾਵੇਗਾ।ਛੀਨਾ ਨੇ ਇਹ ਵੀ ਕਿਹਾ ਕਿ ਉਕਤ ਮੀਟਿੰਗ ਜ਼ਿਲ੍ਹਾ ਪ੍ਰਸ਼ਾਸ਼ਨ ਦੁਆਰਾ ਜਾਰੀ ਹੁਕਮਾਂ ਅਤੇ ਨਿਯਮਾਂ ਮੁਤਾਬਿਕ ਸਮਾਜਿਕ ਦੂਰੀਆਂ ਨੂੰ ਬਰਕਰਾਰ ਰੱਖਦਿਆਂ ਹੋਇਆ ਕੀਤੀ।
ਇਸ ਮੌਕੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਪਿ੍ਰੰਸੀਪਲ ਡਾ. ਆਰ.ਕੇ ਧਵਨ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵਨਿਊ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜ਼ੂਕੇਸ਼ਨ, ਹੇਰ ਪਿ੍ਰੰਸੀਪਲ ਡਾ. ਕਵਲਜੀਤ ਸਿੰਘ, ਖ਼ਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਸਾਇੰਸਸ ਪ੍ਰਿੰਸੀਪਲ ਡਾ. ਐਸ.ਕੇ ਨਾਗਪਾਲ, ਖ਼ਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰਸੀਪਲ ਡਾ. ਹਰਭਜਨ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪਿ੍ਰੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਪਬਲਿਕ ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਕਮਲਜੀਤ ਕੌਰ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਨਾਨਕ ਸਿੰਘ, ਖ਼ਾਲਸਾ ਕਾਲਜ ਪਬਲਿਕ ਸਕੂਲ ਹੇਰ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media