ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ ਐਸੋਸੀਏਸ਼ਨ ਪ੍ਰਧਾਨ ਹਰਦੀਪ ਸਿੰਘ ਨਾਗਰਾ ਅਤੇ
ਜਨਰਲ ਸਕੱਤਰ ਬਲਵੀਰ ਸਿੰਘ ਗਰਚਾ ਨੇ ਪੰਜਾਬ ਸਰਕਾਰ ਵਲੋਂ ਵਿਸ਼ਵ ਮਹਾਂਮਾਰੀ ਕੋਰੋਨਾ ਆਫਤ ਦੇ ਚੱਲਦਿਆਂ ਮੁਲਾਜਮਾਂ ਨੂੰ ਕ੍ਰਮਵਾਰ 30, 20 ਅਤੇ 10 ਫੀਸਦੀ ਤਨਖਾਹਾਂ ਦੀ ਸਰਕਾਰੀ ਖਜਾਨੇ ਵਿਚੋਂ ਕਟੋਤੀ ਸਬੰਧੀ ਚੱਲ ਰਹੀ ਯੋਜਨਾ ਦੀ ਕਰੜੀ ਨਿੰਦਿਆ ਕਰਦਿਆਂ ਇਸ ਨੂੰ ਗੈਰ ਵਾਜਬ ਕਰਾਰ ਦਿੱਤਾ ਹੈ ਸਾਂਝੇ ਬਿਆਨ ਵਿਚ ਪ੍ਰਧਾਨ ਹਰਦੀਪ ਸਿੰਘ ਨਾਗਰਾ ਤੇ ਜਨਰਲ ਸਕੱਤਰ ਬਲਵੀਰ ਸਿੰਘ ਗਰਚਾ ਨੇ ਕਿਹਾ ਕਿ ਮੁਲਾਜ਼ਮ ਪਹਿਲਾਂ ਹੀ 26 ਫੀਸਦੀ ਤਨਖਾਹਾਂ ਘੱਟ ਲੈ ਰਹੇ ਹਨ ਤੇ ਮੁਲਾਜਮਾਂ ਦਾ ਲੱਖਾਂ ਰੁਪਏ ਦਾ ਬਕਾਇਆਂ ਸਰਕਾਰ ਵੱਲ ਪੈਂਡਿੰਗ ਪਿਆ ਹੈ, ਹਰੇਕ ਮੁਲਾਜਮ 200 ਰੁਏ ਪ੍ਰਤੀ ਮਹੀਨਾ ਡਿਵੈਲਪਮੈਂਟ ਫੰਡ ਕਟਵਾ ਰਹੇ ਹਨ, ਤਨਖਾਹ ਕਮਿਸ਼ਨ ਦੀ ਰਿਪੋਰਟ ਵੀ ਪੈਂਡਿੰਗ ਹੈ, ਜਦਕਿ ਆਈ.ਐਸ ਅਫਸਰ ਨਵਾਂ ਤਨਖਾਹ ਕਮਿਸ਼ਨ ਅਤੇ ਡੀ.ਏ ਲੈ ਰਹੇ ਹਨ। ਰਾਜਨੀਤਕ ਲੀਡਰ ਚਾਰ ਚਾਰ, ਪੰਜ ਪੰਜ, ਪੈਨਸ਼ਨਾਂ ਲੈ ਰਹੇ ਹਨ।ਸੋ ਅਜਿਹੇ ਵਿੱਚ ਮੁਲਾਜਮਾਂ ਉਪਰ ਅਜਿਹੀਆਂ ਨੀਤੀਆਂ ਠੋਸਣਾ ਗੈਰ ਸੰਵਿਧਾਨਿਕ ਤੇ ਗੈਰਵਾਜ਼ਿਬ ਹੈ।
ਉਨ੍ਹਾਂ ਕਿਹਾ ਕਿ ਅਜੋਕੇ ਦੋਰ ਵਿਚ ਸਰਕਾਰਾਂ ਦੇ ਅਜਿਹੇ ਫੈਸਲੇ ਬਿਲਕੁੱਲ ਬਰਦਾਸ਼ਤ ਨਹੀ ਕੀਤੇ ਜਾਣਗੇ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media