ਪਠਾਨਕੋਟ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜੰਮੂ ਕਸ਼ਮੀਰ ਜਾਣ ਲਈ ਪਠਾਨਕੋਟ ਪਹੁੰਚੇ ਹਜ਼ਾਰਾਂ ਪ੍ਰਵਾਸੀ ਪ੍ਰਵਾਸੀ ਮਜ਼ਦੂਰਾਂ ਨੂੰ ਜਿਲ੍ਹਾ ਪ੍ਰਸਾਸ਼ਨ ਵੱਲੋਂ ਵੱਖ-
ਵੱਖ ਸਥਾਨਾਂ ਤੇ ਕੋਰਿਨਟਾਈਨ ਕਰਨ ਤੋਂ ਬਾਅਦ ਅੱਜ ਜੰਮੂ ਕਸ਼ਮੀਰ ਸਰਕਾਰ ਨਾਲ ਗੱਲਬਾਤ ਕਰਨ ਉਪਰੰਤ ਮਜਦੂਰ ਵੱਖ-ਵੱਖ ਬੱਸਾਂ ਵਿੱਚ ਜੰਮੂ ਕਸਮੀਰ ਲਈ ਰਵਾਨਾ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ 23 ਮਾਰਚ ਤੋਂ ਕਰਫਿਓ ਲਾਗੂ ਹੋਣ ਤੋਂ ਬਾਅਦ ਦਿੱਲੀ, ਚੰਡੀਗੜ੍ਹ, ਪੰਜਾਬ ਦੇ ਵੱਖ ਵੱਖ ਜਿਲ੍ਹਆਂ, ਰਾਜਸਥਾਨ, ਹਰਿਆਣਾ ਆਦਿ ਤੋਂ ਜੰਮੂ ਕਸ਼ਮੀਰ ਨਿਵਾਸੀ ਕਰੀਬ 1200 ਤੋਂ ਜਿਆਦਾ ਪ੍ਰਵਾਸੀ ਮਜਦੂਰ ਜਿਲ੍ਹਾ ਪਠਾਨਕੋਟ ਵਿੱਚ ਪਹੁੰਚੇ ਸਨ ਪਰ ਕਰੋਨਾ ਵਾਈਰਸ ਦੇ ਕਾਰਨ ਜੰਮੂ ਕਸਮੀਰ ਪ੍ਰਸਾਸ਼ਨ ਵੱਲੋਂ ਸੂਬੇ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜੰਮੂ ਕਸ਼ਮੀਰ ਜਾਣ ਵਾਲੇ ਪ੍ਰਵਾਸੀ ਮਜਦੂਰਾਂ ਨੂੰ ਜਿਲ੍ਹਾ ਪਠਾਨਕੋਟ ਵਿਖੇ 7 ਸਥਾਨਾਂ ‘ਤੇ ਏਕਾਂਤਵਾਸ ‘ਚ ਰੱਖਿਆ ਗਿਆ ਸੀ। ਜਿਕਰਯੋਗ ਹੈ ਕਿ ਕਰੋਨਾਂ ਵਾਈਰਸ ਦੇ ਚਲਦਿਆਂ ਜਿੱਥੇ ਪ੍ਰਵਾਸੀ ਮਜਦੂਰ ਨੂੰ ਵਿੱਚ ਰੱਖਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੇ ਵਿੱਚ ਕਰੀਬ 1221 ਪ੍ਰਵਾਸੀ ਮਜਦੂਰਾਂ ਨੂੰ ਏਕਾਂਤਵਾਸ ਵਿੱਚ ਰੱਖਿਆ ਗਿਆ ਸੀ ਜਿਨ੍ਹਾਂ ਵਿੱਚੋਂ 1157 ਬੱਸਾਂ ਤੇ ਅਤੇ 29 ਲੋਕ ਆਪਣੀਆਂ ਨਿੱਜੀ ਗੱਡੀਆਂ ਤੇ ਜੰਮੂ ਕਸ਼ਮੀਰ ਲਈ ਰਵਾਨਾ ਹੋਏ ਇਸ ਸਮੇਂ ਕੇਵਲ 35 ਪ੍ਰਵਾਸੀ ਮਜਦੂਰ ਹੀ ਪਠਾਨਕੋਟ ਵਿਖੇ ਰੁਕੇ ਹੋਏ ਹਨ, ਉਨ੍ਹਾਂ ਨੂੰ ਵੀ ਜਲਦੀ ਹੀ ਜੰਮੂ ਕਸਮੀਰ ਭੇਜਿਆ ਜਾਵੇਗਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media