ਕਪੂਰਥਲਾ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਨਾਲ ਜੰਗ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵਿਸ਼ੇਸ਼ ਮਾਡਲ ਦੇ ਟੈਂਕਰਾਂ ਤੋਂ ਬਾਅਦ
ਤੰਗ ਗਲੀਆਂ ਵਿਚ ਮਿੰਨੀ ਸੈਨੀਟਾਈਜ਼ਰ ਮਸ਼ੀਨਾਂ ਉਤਾਰ ਕੇ ਕਪੂਰਥਲਾ ਨੂੰ ਇਕ ਮਾਡਲ ਜ਼ਿਲ੍ਹੇ ਦੇ ਰੂਪ ਵਿਚ ਪੇਸ਼ ਕੀਤਾ ਹੈ।ਸਥਾਨਕ ਜਲੌਖਾਨਾ ਚੌਕ ਵਿਚ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਉਕਤ ਚਾਰ ਮਿੰਨੀ ਸੈਨੀਟਾਈਜ਼ਰ ਮਸ਼ੀਨਾਂ ਨੂੰ ਕੋਰੋਨਾ ਵਾਇਰਸ ਖਿਲਾਫ਼ ਮੈਦਾਨ ਵਿਚ ਉਤਾਰਿਆ ਗਿਆ।300 ਲੀਟਰ ਦੀ ਸਮਰੱਥਾ ਵਾਲੀਆਂ ਇਹ ਮਸ਼ੀਨਾਂ ਸਪਰੇਅ ਮਾਡਲ ਨੋਜ਼ਲ ਪਾਈਪਾਂ ਨਾਲ ਲੈਸ ਹਨ।ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਵਿਸ਼ੇਸ਼ ਮਾਡਲ ਲੁਧਿਆਣਾ ਦੀ ਚਾਰਲੀ ਐਗਰੀਕਲਚਰ ਸਪਰੇਅ ਇੰਡਸਟਰੀ ਦੇ ਸੁਖਪਾਲ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 40 ਹਜ਼ਾਰ ਲੀਟਰ ਦੀ ਸਮਰੱਥਾ ਦਾ ਇਕ ਵੱਡਾ ਟੈਂਕਰ ਤਿਆਰ ਕੀਤਾ ਗਿਆ ਹੈ ਜੋ ਕਿ 52 ਫੁੱਟ ਤਕ ਸਪਰੇਅ ਕਰਕੇ ਵੱਡੀਆਂ ਸੜਕਾਂ ਨੂੰ ਸੈਨੀਟਾਈਜ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦਿਆਂ ਆਧੁਨਿਕ ਤਕਨੀਕ ਵਾਲੇ ਟੈਂਕਰਾਂ ਦੀ ਅਲਟ੍ਰੇਸ਼ਨ ਦੀ ਲੋੜ ਪਈ ਹੈ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਕਪੂਰਥਲਾ ਦੀ ਸੀਵਰੇਜ ਜੈਟਿੰਗ ਮਸ਼ੀਨ ਨੂੰ ਵੀ ਨਵੇਂ ਉਪਕਰਨਾਂ ਨਾਲ ਲੈਸ ਕਰ ਕੇ ਪ੍ਰੈਸ਼ਰ ਦੇ ਨਾਲ ਸੜਕਾਂ ’ਤੇ ਸੈਨੀਟਾਈਜ਼ੇਸਨ ਦੀ ਫੌਗਿੰਗ ਕਰਵਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸੈਨੀਟਾਈਜ਼ ਲਈ ਪਾਣੀ ਅਤੇ ਸੋਡੀਅਮ ਹਾਈਪੋ ਕਲੋਰਾਈਟ ਦਾ ਮਿਸ਼ਰਣ ਤਿਆਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਕਪੂਰਥਲਾ ਦੇ ਨਾਲ-ਨਾਲ ਜਲੰਧਰ ਤੇ ਅੰਮ੍ਰਿਤਸਰ ਨੂੰ ਵੀ 40 ਹਜ਼ਾਰ ਸਮਰੱਥਾ ਦੇ ਟੈਂਕਰ ਅਤੇ ਜੈਟ ਮਸ਼ੀਨਾਂ ਨਾਲ ਸੈਨੀਟਾਈਜ਼ ਕਰਵਾਉਣ ਲਈ ਭੇਜਿਆ ਗਿਆ ਹੈ।ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਹੇਠ ਮਿਨੀ ਸੈਨੀਟਾਈਜ਼ਰ ਮਸ਼ੀਨਾਂ ਨਾਲ ਤੰਗ ਗਲ਼ੀਆਂ ਤੇ ਬਾਜ਼ਾਰਾਂ ਵਿਚ ਸਪਰੇਅ ਕਰਵਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕਪੂਰਥਲਾ ਸ੍ਰੀ ਰਾਹੁਲ ਚਾਬਾ, ਈ.ਓ ਆਦਰਸ਼ ਕੁਮਾਰ ਸ਼ਰਮਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਰਜਿੰਦਰ ਕੌੜਾ ਆਦਿ ਸ਼ਖਸੀਅਤਾਂ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media