ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਆਮ ਆਦਮੀ ਪਾਰਟੀ ਮਾਝਾ ਜ਼ੋਨ ਦੇ ਇੰਡਸਟਰੀ ਤੇ ਵਪਾਰ ਸੈਲ ਦੇ ਪ੍ਰਧਾਨ ਮਨੀਸ਼ ਅਗਰਵਾਲ ਨੇ
ਕਰੋਨਾ ਬਿਮਾਰੀ ਤੋਂ ਬਚਾਅ ਲਈ ਲਗਾਏ ਗਏ ਕਰਫਿਊ ਨਾਲ ਹੋ ਰਹੇ ਮਾਲੀ ਨੁਕਸਾਨ ਕਾਰਣ ਪ੍ਰੇਸ਼ਾਨੀ ਝੱਲ ਰਹੇ ਵੱਡੇ ਤੇ ਛੋਟੇ ਵਪਾਰੀਆਂ ਨੂੰ ਸਰਕਾਰਾਂ ਨੇ ਕੋਈ ਵੀ ਰਾਹਤ ਨਹੀਂ ਦਿੱਤੀ।ਜਿਸ ਕਰਕੇ ਵਪਾਰੀ ਵਰਗ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਅਗਰਵਾਲ ਨੇ ਕਿਹਾ ਕਿ ਦੇਸ਼ ਦੀ ਕੁੱਲ ਅਬਾਦੀ ‘ਚ 17 ਫੀਸਦ ਵਪਾਰੀ ਕਈ ਤਰ੍ਹਾਂ ਦੇ ਟੈਕਸ ਸੂਬਾ ਅਤੇ ਕੇਂਦਰ ਸਰਕਾਰ ਨੂੰ ਦਿੰਦੇ ਹਨ।ਜਿਸ ਨਾਲ ਦੇਸ਼ ਦੀ ਅਰਥ ਵਿਵਸਥਾ ਚੱਲਦੀ ਹੈ ਪਰ ਸਰਕਾਰਾਂ ਨੇ ਹਮੇਸ਼ਾਂ ਵਪਾਰੀ ਵਰਗ ਨਾਲ ਵਿਤਕਰਾ ਕੀਤਾ ਹੈ।ਉਹਨਾਂ ਕਿਹਾ ਕਿ ਕੱਲ ਨੂੰ ਕਰਫਿਊ ਖੁੱਲਣ ਤੋਂ ਬਾਅਦ ਵੀ ਵਪਾਰੀ ਵਰਗ ਨੂੰ ਪ੍ਰਾਪਰਟੀ ਟੈਕਸ, ਦੁਕਾਨਾਂ ਦੇ ਕਿਰਾਏ, ਜੀ.ਐਸ.ਟੀ ਅਤੇ ਹੋਰ ਕਈ ਤਰਾਂ ਦੀਆਂ ਅਦਾਇਗੀ ਤੋਂ ਇਲਾਵਾ ਆਪਣੀ ਲੇਬਰ ਨਾਲ ਵੀ ਖੜਨਾ ਪਵੇਗਾ।ਇਸ ਲਈ ਵਪਾਰੀ ਵਰਗ ਨੂੰ ਨਿਰਾਸ਼ਾ ਦੇ ਰਸਤੇ ‘ਤੇ ਜਾਣ ਤੋਂ ਬਚਾਉਣ ਲਈ ਸਰਕਾਰ ਨੂੰ ਲਘੂ ਉਦਯੋਗਾਂ ਅਤੇ ਵਪਾਰੀਆਂ ਲਈ ਜਲਦੀ ਹੀ ਕੋਈ ਵਿਸ਼ੇਸ਼ ਰਾਹਤ ਪੈਕਜ਼ ਦਾ ਐਲਾਨ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਉਨਾਂ ਨੂੰ ਕਰਜ਼ੇ ਆਦਿ ਦੀਆਂ ਕਿਸ਼ਤਾਂ ਅਤੇ ਲਿਮਟਾਂ ਵਿੱਚ ਵੀ ਰਾਹਤ ਦੇਣੀ ਚਾਹੀਦੀ ਹੈ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media