ਕਪੂਰਥਲਾ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਬਾਵਾ ਨੇ ਕਿਹਾ ਕਿ ਕੋਰੋਨਾ ਖਿਲਾਫ਼ ਜੰਗ ਵਿਚ ਹਰ ਕੋਈ ਕਿਸੇ ਨਾ
ਕਿਸੇ ਤਰੀਕੇ ਨਾਲ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਅ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਿਚ ਤਾਇਨਾਤ ਮਹਿਲਾ ਕਰਮਚਾਰੀਆਂ ਅਤੇ ਏ.ਐਨ.ਐਮ ਵੱਲੋਂ ਕੋਵਿਡ-19 ਤੋਂ ਬਚਾਅ ਲਈ ਪਾਰਦਰਸ਼ੀ ਫੇਸ ਪ੍ਰੋਟੈਕਸ਼ਨ ਸ਼ੀਲਡ ਤਿਆਰ ਕਰਕੇ ਇਸ ਜੰਗ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਹ ਸ਼ੀਲਡ ਖਾਂਸੀ, ਛਿੱਕ ਦੇ ਡ੍ਰਾਪ ਲੈਟਸ ਤੋਂ ਬਚਾਉਣ ਵਿਚ ਸਹਾਈ ਸਿੱਧ ਹੋਵੇਗੀ।ਜ਼ਿਕਰਯੋਗ ਹੈ ਕਿ ਸਿਵਲ ਸਰਜਨ ਦਫ਼ਤਰ ਵਿਚ ਤਾਇਨਾਤ ਸੰਤੋਸ਼, ਪ੍ਰਿਅੰਕਾ, ਬਲਜੀਤ ਅਤੇ ਏ.ਐਨ.ਐਮ, ਸ਼ਰਨਜੀਤ, ਬਲਬੀਰ ਕੌਰ, ਰਜਿੰਦਰ, ਰਮਿੰਦਰ, ਅਵਨੇਸ਼ ਤੇ ਰਜਨੀ ਵੱਲੋਂ ਆਪਣੀ ਰੂਟੀਨ ਦੀ ਡਿੳੂਟੀ ਦੇ ਨਾਲ-ਨਾਲ ਇਹ ਡਿੳੂਟੀ ਵੀ ਨਿਭਾਅ ਰਹੀਆਂ ਹਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media