Saturday, June 27, 2026

ਲ਼ੋਕ ਗਾਇਕ ਲਾਲ ਚੰਦ ਯਮਲਾ ਜੱਟ ਦੇ ਪੁੱਤਰ ਕਰਤਾਰ ਯਮਲਾ ਦੀ ਮੌਤ ਤੇ ਦੁੱਖ ਪ੍ਰਗਟਾਇਆ

ਸੰਗਰੂਰ, 23 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬੀ ਸੰਗੀਤ ਜਗਤ ਦੇ ਭੀਸ਼ਮ ਪਿਤਾਮਾ ਤੇ ਲੋਕ ਗਾਇਕ ਸਵਰਗਵਾਸੀ ਲਾਲ ਚੰਦ ਯਮਲਾ ਜੱਟ PPNJ2304202010ਦੇ ਪੁੱਤਰ ਕਰਤਾਰ ਯਮਲਾ ਦੀ ਬੇਵਕਤੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਸਿੱਧ ਲੋਕ ਗਾਇਕ ਲਾਭ ਹੀਰਾ ਨੇ ਕਿਹਾ ਕਰਤਾਰ ਯਮਲਾ ਦੇ ਅਕਾਲ ਚਲਾਣੇ ਨਾਲ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਲੋਕ ਗਾਇਕ ਕਲਾਂ ਮੰਚ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਦੀ ਅਗਵਾਈ ਹੇਠ ਮਰਹੂਮ ਕਰਤਾਰ ਯਮਲਾ ਨੂੰ ਦੌਰਾਨ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
                     ਇਸੇ ਦੋਰਾਨ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ, ਮੰਗਲ ਮੰਗੀ ਯਮਲਾ, ਗੁਰਸੇਵਕ ਅਲੀ, ਨਿਰਮਲ ਮਾਹਲਾ ਸੰਗਰੂਰ, ਗੁਰਦੀਪ ਬੰਟੀ, ਗੀਤਕਾਰ ਰਾਮਫਲ ਰਾਜਲਹੇੜੀ, ਜੋਗਾ ਮੱਲ੍ਹੀ ਰੱਤਾਖੇੜਾ, ਅੰਗਰੇਜ ਮੱਲ੍ਹੀ, ਜੱਸ ਗੁਰਾਇਆ, ਕਾਲਾ ਅਲੀਸ਼ੇਰ, ਰਣਜੀਤ ਸਿੱਧੂ, ਨਿੰਮਾ ਥਲੇਸਾ ਵਾਲਾ ਆਦਿ ਗਾਇਕਾਂ ਤੇ ਗੀਤਕਾਰਾਂ ਨੇ ਕਰਤਾਰ ਯਮਲਾ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮ੍ਰਿਤਕ ਕਰਤਾਰ ਯਮਲਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …