ਕਪੂਰਥਲਾ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿਥੇ ਜ਼ਿਲ੍ਹਾ ਪ੍ਰ੍ਰਸ਼ਾਸਨ ਤੋਂ ਇਲਾਵਾ ਪੁਲਿਸ, ਸਿਹਤ ਅਤੇ ਹੋਰ ਬਹੁਤ ਸਾਰੇ
ਵਿਭਾਗ ਜੀਅ-ਜਾਨ ਨਾਲ ਜੁੱਟੇ ਹੋਏ ਹਨ, ਉਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਮਨੁੱਖਤਾ ਦੇ ਹੋਰ ਦਰਦਮੰਦਾਂ ਵੱਲੋਂ ਵੀ ਆਪਣੀ ਪੱਧਰ ’ਤੇ ਕੋਰੋਨਾ ਤੋਂ ਬਚਾਅ ਲਈ ਮੁਹਿੰਮ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।ਅਜਿਹੀ ਹੀ ਇਕ ਵਿਦਿਆਰਥਣ ਹੈ ਵਾਣੀ, ਜੋ ਕਿ ਘਰ ਬੈਠੇ ਪੜ੍ਹਾਈ ਦੇ ਨਾਲ-ਨਾਲ ਬ੍ਰਾਂਡਿਡ ਵੇਸਟ ਕੱਪੜਿਆਂ ਤੋਂ ਵੱਖ-ਵੱਖ ਰੰਗਾਂ ਦੇ ਮਾਸਕ ਤਿਆਰ ਕਰਕੇ ਗ਼ਰੀਬ ਤੇ ਲੋੜਵੰਦ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮੁਫ਼ਤ ਵੰਡ ਰਹੀ ਹੈ।ਇਸ ਤੋਂ ਇਲਾਵਾ ਉਸ ਵੱਲੋਂ ਨਾਕਿਆਂ ’ਤੇ ਡਿੳੂਟੀ ਕਰ ਰਹੇ ਪੁਲਿਸ ਜਵਾਨਾਂ ਨੂੰ ਵੀ ਇਹ ਮਾਸਕ ਭੇਟ ਕੀਤੇ ਜਾ ਰਹੇ ਹਨ, ਤਾਂ ਜੋ ਸੜਕ ’ਤੇ ਬਿਨਾਂ ਮਾਸਕ ਤੋਂ ਗੁਜ਼ਰ ਰਹੇ ਲੋਕਾਂ ਨੂੰ ਇਹ ਦਿੱਤੇ ਜਾ ਸਕਣ।ਵਾਣੀ ਨੇ ਬੀਤੇ 16 ਦਿਨਾਂ ਵਿਚ 600 ਤੋਂ ਵੱਧ ਮਾਸਕ ਤਿਆਰ ਕੀਤੇ ਹਨ ਅਤੇ ਉਹ ਹੁਣ ਪੱਗ ਬੰਨ੍ਹਣ ਵਾਲਿਆਂ ਲਈ ਲੰਬੀ ਤਣੀ ਵਾਲੇ ਮਾਸਕ ਤਿਆਰ ਕਰ ਰਹੀ ਹੈ।
ਸਥਾਨਕ ਹਿੰਦੂ ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਵਾਣੀ ਪੁੱਤਰੀ ਰਾਜ ਕੁਮਾਰ ਨੇ ਦੱਸਿਆ ਕਿ ਇਸ ਵੇਲੇ ਲਾਕਡਾੳੂਨ ਦੇ ਚੱਲਦਿਆਂ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਹਨ।ਇਸ ਕਾਰਨ ਸਾਰੇ ਘਰਾਂ ਵਿਚ ਬੈਠ ਕੇ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ।ਉਸ ਨੇ ਦੱਸਿਆ ਕਿ ਉਹ ਘਰ ਬੈਠ ਕੇ ਪੜ੍ਹਾਈ ਦੇ ਨਾਲ-ਨਾਲ ਸਮਾਂ ਕੱਢ ਕੇ ਬ੍ਰਾਂਡਿਡ ਵੇਸਟ ਕੱਪੜਿਆਂ ਦੇ ਮਾਸਕ ਤਿਆਰ ਕਰ ਰਹੀ ਹੈ।ਅੱਜ ਵਾਣੀ ਵੱਲੋਂ ਐਸ.ਐਸ.ਪੀ ਸਤਿੰਦਰ ਸਿੰਘ ਨੂੰ ਵੀ ਇਹ ਮਾਸਕ ਭੇਟ ਕੀਤੇ ਗਏ, ਜਿਨ੍ਹਾਂ ਵੱਲੋਂ ਉਸ ਦੇ ਸਮਾਜ ਸੇਵਾ ਦੇ ਇਸ ਨੇਕ ਉਪਰਾਲੇ ਦੀ ਭਰਵੀਂ ਪ੍ਰਸੰਸਾ ਕੀਤੀ ਗਈ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media