Saturday, September 19, 2026

ਲੋੜਵੰਦ ਲੋਕਾਂ ਦੀ ਸਹਾਇਤਾ ‘ਚ ਲੱਗੇ ਅਧਿਕਾਰੀ ਤੇ ਕਰਮਚਾਰੀ ਪ੍ਰਸੰਸਾ ਦੇ ਹੱਕਦਾਰ-ਸੋਨੀ

ਸੋਨੀ ਨੇ ਅੰਮਿ੍ਰਤਸਰ ਕੇਂਦਰੀ ਹਲਕੇ ਲਈ ਤੋਰੇ 10 ਟਰੱਕ

ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਆਪਣੇ ਵਿਧਾਨ ਸਭਾ ਹਲਕੇ ਲਈ ਸਰਕਾਰ ਦੇ PPNJ2504202004ਸਮਾਜ ਸੇਵੀਆਂ ਵੱਲੋਂ ਆਏ 5 ਟਰੱਕ ਰਾਸ਼ਨ, ਜੋ ਕਿ 1200 ਪਰਿਵਾਰਾਂ ਲਈ ਬਣਾਈਆਂ ਕਿੱਟਾਂ ਨਾਲ ਭਰੇ ਸਨ, ਨੂੰ ਰਵਾਨਾ ਕੀਤਾ।ਉਨਾਂ ਕਿਹਾ ਕਿ ਸਰਕਾਰ ਵੱਲੋਂ ਭੇਜੀਆਂ 10 ਲੱਖ ਰਾਸ਼ਨ ਕਿੱਟਾਂ ਤੋਂ ਇਲਾਵਾ ਸਮਾਜ ਸੇਵੀਆਂ ਵੱਲੋਂ ਆਏ ਰਾਸ਼ਨ ਨੂੰ ਘਰਾਂ ਵਿਚ ਪਹੁੰਚਾਉਣ ਵਾਲੇ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਪ੍ਰਸੰਸਾ ਦੇ ਹੱਕਦਾਰ ਹਨ।
                     ਉਨਾਂ ਕਿਹਾ ਕਿ ਅੱਜ ਫ਼ਿਕੀ ਫਲੋਅ ਤੇ ਮਾਲੀ ਰਾਮ ਜਿਊਲਰ ਵੱਲੋਂ ਸ਼ੁਰੂ ਕੀਤਾ ਗਿਆ ਬੈਂਡ ਵੀ ਜੰਗੀ ਯੋਧਿਆਂ ਲਈ ਸਨਮਾਨ ਦਾ ਪ੍ਰਤੀਕ ਹੈ।ਇਸ ਕਾਰਜ ਲਈ ਉਹ ਦੋਵਾਂ ਧਿਰਾਂ ਦਾ ਧੰਨਵਾਦ ਕਰਦਾ ਹਨ।ਇਸ ਮੌਕੇ ਡਿਪਟੀ ਮੇਅਰ ਯੁਨਿਸ ਕੁਮਾਰ, ਵਿਕਾਸ ਸੋਨੀ ਕੌਂਸਲਰ, ਰਾਘਵ ਸੋਨੀ , ਤਾਹਿਰ ਸ਼ਾਹ, ਲਖਵਿੰਦਰ ਸਿੰਘ ਲੱਖਾ, ਸਰਬਜੀਤ ਸਿੰਘ ਲਾਟੀ, ਸੁਰਿੰਦਰ ਕੁਮਾਰ ਛਿੰਦਾ, ਕਮਲਦੀਪ ਸਿੰਘ, ਦਵਾਰਕਾ ਦਾਸ, ਵਿਸ਼ਾਲ ਮਿਸ਼ਰਾ, ਰਵੀ ਕਾਂਤ, ਰਮਨ ਵਿਰਕ ਆਦਿ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …