Saturday, September 19, 2026

‘ਹੌਟ ਸਪਾਟ’ ਇਲਾਕਿਆਂ ‘ਚ ਡੈਂਟਲ ਡਾਕਟਰ ਲੈ ਰਹੇ ਹਨ ਸ਼ੱਕੀ ਮਰੀਜ਼ਾਂ ਦੇ ਨਮੂਨੇ

ਜਿਲ੍ਹੇ ਭਰ ‘ਚ 25 ਡਾਕਟਰ ਕੋਰੋਨਾ ਵਿਰੁੱਧ ਮੋਰਚੇ ‘ਤੇ ਡਟੇ

ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੰਦਾਂ ਦੇ ਡਾਕਟਰ ਜਿਲ੍ਹੇ ਭਰ ਵਿਚ ਕੋਵਿਡ-19 ਵਿਰੁੱਧ ਲੜੀ ਜਾ ਰਹੀ ਜੰਗ ਵਿਚ ਪਹਿਲੇ ਮੋਰਚੇ ਉਤੇ PPNJ2504202006

ਡਟੇ ਹੋਏ ਹਨ ਅਤੇ ਉਨਾਂ ਵੱਲੋਂ ਕੀਤੇ ਗਏ ਕੰਮ ਤੋਂ ਹੀ ਇਸ ਬਿਮਾਰੀ ਦਾ ਇਲਾਜ ਸ਼ੁਰੂ ਹੁੰਦਾ ਹੈ, ਕਿਉਂਕਿ ਪਹਿਲਾਂ ਟੈਸਟ ਜੋ ਕਿ ਸ਼ੱਕੀ ਮਰੀਜ਼ ਦੇ ਗਲੇ ਜਾਂ ਨੱਕ ਵਿਚੋਂ ਲਿਆ ਜਾਂਦਾ ਹੈ, ਇਨਾਂ ਡਾਕਟਰਾਂ ਵੱਲੋਂ ਹੀ ਲਿਆ ਜਾਂਦਾ ਹੈ।ਇਹ ਪ੍ਰਗਟਾਵਾ ਕਰਦੇ ਡਿਪਟੀ ਡਾਇਰੈਕਟਰ ਡੈਂਟਰ ਸ੍ਰੀਮਤੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਸਾਰੇ ਜਿਲ੍ਹੇ ਵਿਚ ਉਨਾਂ ਦੇ ਵਿਭਾਗ ਦੇ 25 ਡਾਕਟਰ ਤੇ ਪੈਰਾ ਮੈਡੀਕਲ ਸਟਾਫ ਕੋਵਿਡ-19 ਟੈਸਟ ਲਈ ਨਮੂਨੇ ਲੈਣ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ।
               ਉਨਾਂ ਦੱਸਿਆ ਕਿ ਕੱਲ੍ਹ ਕ੍ਰਿਸ਼ਨਾ ਨਗਰ ਦੇ ਇਲਾਕੇ, ਜਿਥੇ ਕਿ 2 ਮਰੀਜ਼ ਮਿਲੇ ਸਨ, ਵਿਚ ਮੈਂ ਆਪਣੇ ਦੋ ਡਾਕਟਰਾਂ ਡਾ. ਸ਼ੌਰਭ ਜੌਲੀ ਅਤੇ ਡਾ. ਸਿਮਰਨਜੀਤ ਸਿੰਘ ਨਾਲ ਮੌਕੇ ਉਤੇ ਜਾ ਕੇ ਇਕ ਪਾਰਕ ਵਿੱਚ ਸਾਰੇ ਲੋਕਾਂ ਨੂੰ ਬੁਲਾ ਕੇ ਸਾਢੇ ਤਿੰਨ ਘੰਟਿਆਂ ਵਿੱਚ 236 ਨਮੂਨੇ ਲਏ।ਡਾ. ਸ਼ਰਨਜੀਤ ਕੌਰ ਨੇ ਦੱਸਿਆ ਕਿ ਅਜਿਹੇ ਥਾਵਾਂ ‘ਤੇ ਹਲਾਤ ਇਹ ਹੁੰਦੇ ਹਨ ਕਿ ਨਾ ਤਾਂ ਬੈਠਣ ਨੂੰ ਕੋਈ ਕੁਰਸੀ ਹੁੰਦੀ ਹੈ ਅਤੇ ਨਾ ਹੀ ਪੱਖਾ।ਉਨਾਂ ਦੱਸਿਆ ਕਿ ਭਰ ਗਰਮੀ ਵਿੱਚ ਸਾਡੀ ਟੀਮ ਨੇ ਪੀ.ਪੀ.ਈ ਕਿੱਟਾਂ ਪਾ ਕੇ ਲਗਾਤਾਰ ਕੰਮ ਕਰਕੇ ਲੋਕਾਂ ਨੂੰ ਇਕ ਪਾਰਕ ਵਿਚ ਸੱਦ ਕੇ ਇਹ ਨਮੂਨੇ ਲਏ, ਜੋ ਕਿ ਜਾਂਚ ਲਈ ਭੇਜੇ ਜਾ ਚੁੱਕੇ ਹਨ ਅਤੇ ਇਸ ਰਿਪੋਰਟ ਤੋਂ ਬਾਅਦ ਹੀ ਇਲਾਜ ਲਈ ਗੱਲ ਚੱਲਣੀ ਹੈ।
               ਇਸ ਮੌਕੇ ਪ੍ਰਿੰਸੀਪਲ ਸਰਕਾਰੀ ਡੈਂਟਲ ਕਾਲਜ ਡਾ. ਜੀਵਨ ਲਤਾ ਨੇ ਦੱਸਿਆ ਕਿ ਦੰਦਾਂ ਦਾ ਇਲਾਜ ਮੂੰਹ ਖੋਲ੍ਹ ਕੇ ਹੀ ਕੀਤਾ ਜਾ ਸਕਦਾ ਹੈ, ਜੋ ਕਿ ਇੰਨਾਂ ਹਲਾਤਾਂ ਵਿਚ ਸੰਭਵ ਨਹੀਂ, ਸੋ ਸਾਡੇ ਸਾਰੇ ਡਾਕਟਰ ਕੋਵਿਡ 19 ਵਿਰੁੱਧ ਨਮੂਨੇ ਲੈਣ ਤੋਂ ਲੈ ਕੇ ਆਈਸੋਲੇਸ਼ਨ ਵਾਰਡ ਤੱਕ ਸਾਡੇ ਡਾਕਟਰ ਕੰਮ ਕਰ ਰਹੇ ਹਨ। ਵਿਭਾਗ ਦੇ ਐਸੋਸੀਏਸਟ ਪ੍ਰੋਫੈਸਰ ਡਾ. ਨਿਤਿਨ ਵਰਮਾ ਨੇ ਵੀ ਦੰਦਾਂ ਦੇ ਸਰਜਨ ਅਤੇ ਡਾਕਟਰਾਂ ਵੱਲੋਂ ਇਸ ਮੌਕੇ ਦੇਸ਼ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …