ਲੋਕ ਮਹਾਮਾਂਮਾਰੀ ਦੇ ਸੰਕਟ ‘ਚ ਸੰਯਮ ਤੇ ਹੌਂਸਲਾ ਬਣਾਈ ਰੱਖਣ- ਸ਼ਰਤ
ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ – ਸੰਧੂ) – ਕੋਰੋਨਾ ਮਹਾਂਮਾਰੀ ਦੇ ਕਾਰਨ ਕਰਫਿਊ ਦੇ ਚੱਲਦਿਆਂ ਜੋ ਪ੍ਰਵਾਸੀ ਮਜਦੂਰ ਆਪਣੇ ਪਰਿਵਾਰਾਂ ਦੇ ਨਾਲ
ਅੰਮ੍ਰਿਤਸਰ ਤੇ ਨਜ਼ਦੀਕੀ ਇਲਾਕਿਆਂ ਵਿਚ ਫੱਸੇ ਹੋਏ ਹਨ, ਉਨ੍ਹਾਂ ਦੇ ਭੋਜਨ ਦੀ ਵਿਵਸਥਾ ਜੂਡੀਸ਼ੀਅਲ ਕੌਂਸਲ ਵਲੋਂ ਲਗਾਤਾਰ ਕੀਤੀ ਜਾ ਰਹੀ ਹੈ।ਸੰਸਥਾ ਦੇ ਮੁਖੀ ਸ਼ਰਤ ਵਸ਼ਿਸ਼ਟ ਨੇ ਦੱਸਿਆ ਕਿ ਸੀ.ਜੀ.ਐਮ ਜੱਜ ਸੁਮਿਤ ਮੱਕੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਛੇਹਰਟਾ ਸਾਹਿਬ, ਖੰਡਵਾਲਾ, ਬੱਲ ਕਲਾਂ ਆਦਿ ਇਲਾਕਿਆਂ ਵਿਚ ਪੱਕਿਆ ਖਾਣਾ ਵੰਡਿਆ ਗਿਆ।ਇਸ ਸਮੇਂ ਥਾਣਾ ਮੁੱਖੀ ਛੇਹਰਟਾ ਰਾਜਵਿੰਦਰ ਕੌਰ ਨੇ ਸੋਸ਼ਲ ਡਿਸਟੈਂਸਿੰਗ ਦਾ ਪੁਰਾ ਪਾਲਣ ਕਰਵਾਉਂਦੇ ਹੋਏ ਬਣਦਾ ਯੋਗਦਾਨ ਪਾਇਆ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਹਾਮਾਂਮਾਰੀ ਦੇ ਸੰਕਟ ਦੌਰਾਨ ਸੰਯਮ ਤੇ ਹੌਂਸਲਾ ਬਣਾਈ ਰੱਖਣ।ਇਸ ਮੋਕੇ ਸੰਸਥਾ ਦੇ ਰਜਿੰਦਰ ਸਾਹਨੀ, ਹਿੰਮਤ ਸਿੰਘ, ਸਾਹਿਲ ਅਰੋੜਾ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media