Saturday, August 1, 2026

ਖਾਲਸਾ ਏਡ ਸੰਸਥਾ ਵਲੋਂ ਸੂਬੇ ਦੀਆਂ ਜੇਲਾਂ ਨੂੰ ਬੌਡੀ ਸੂਟ, ਮਾਸਕ, ਸੈਨੀਟਾਈਜ਼ਰ, ਥਰਮਾਮੀਟਰ ਤੇ ਫੌਗਿਗ ਮਸ਼ੀਨਾਂ ਭੇਂਟ

ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖਾਲਸਾ ਏਡ ਦਾ ਕੀਤਾ ਧੰਨਵਾਦ

ਗੁਰਦਾਸਪੁਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਮਹਾਮਾਰੀ ਦੇ ਸੰਕਟ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਜੇਲਾਂ ਨੂੰ ਸਿਹਤ Khalsa Aidਸਲਾਹਕਾਰੀਆਂ ਤੇ ਕੋਵਿਡ ਪ੍ਰੋਟੋਕਾਲ ਅਨੁਸਾਰ ਸਫਾਈ ਅਤੇ ਕੀਟਾਣੂ ਮੁਕਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਮਨੁੱਖਤਾ ਦੀ ਸੇਵਾ ਲਈ ਤਤਪਰ ਖਾਲਸਾ ਏਡ ਸੰਸਥਾ ਨੇ ਜੇਲਾਂ ਨੂੰ ਬੌਡੀ ਸੂਟ, ਮਾਸਕ, ਸੈਨੀਟਾਈਜ਼ਰ, ਥਰਮਾਮੀਟਰ ਤੇ ਫੌਗਿਗ ਮਸ਼ੀਨਾਂ ਭੇਂਟ ਕੀਤੀਆਂ।
               ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਨੇਕ ਉਪਰਾਲੇ ਲਈ ਖਾਲਸਾ ਏਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾਵਾਇਰਸ ਖਿਲਾਫ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਹੁਣ ਹੋਰ ਕਾਰਗਾਰ ਸਾਬਤ ਹੋਣਗੇ।
            ਏ.ਡੀ.ਜੀ.ਪੀ ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਸੰਸਥਾ ਦੇ ਨੁਮਾਇੰਦੇ ਅਮਰਪ੍ਰੀਤ ਸਿੰਘ ਤੇ ਹੋਰਨਾਂ ਵਲੰਟੀਅਰਾਂ ਵਲੋਂ ਪੰਜਾਬ ਦੀਆਂ ਵੱਖ-ਵੱਖ ਜੇਲਾਂ ਲਈ 920 ਬੌਡੀ ਸੂਟ, 5000 ਮਾਸਕ, 1650 ਬੋਤਲਾਂ ਸੈਨੀਟਾਈਜ਼ਰ ਤੇ 23 ਆਈ.ਆਰ ਥਰਮਾਮੀਟਰ ਤੇ ਮੱਛਰਾਂ ਕਾਰਨ ਹੁੰਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਜੇਲ ਚੌਗਿਰਦੇ ਨੂੰ ਕੀਟਾਣੂ ਮੁਕਤ ਕਰਨ ਲਈ ਕੁੱਲ 9 ਫੌਗਿਗ ਮਸ਼ੀਨਾਂ ਦਿੱਤੀਆਂ ਗਈਆਂ, ਜੋ ਹਰ ਕੇਂਦਰੀ ਜੇਲ ਵਿੱਚ ਭੇਜੀਆਂ ਗਈਆਂ ਹਨ।
          ਉਨਾਂ ਇਸ ਨੇਕ ਕਾਰਜ਼ ਲਈ ਸ਼ਲਾਘਾ ਤੇ ਧੰਨਵਾਦ ਕਰਦਿਆਂ ਕਿਹਾ ਕਿ ਜੇਲ ਵਿਭਾਗ ਖਾਲਸਾ ਏਡ ਸੰਸਥਾ ਦਾ ਸਦਾ ਹਮੇਸ਼ਾਂ ਰਿਣੀ ਰਹੇਗਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …