Thursday, July 9, 2026

ਥਾਣਾ ਧੂਰੀ ਦੇ ਮੁਖੀ ਆਈ.ਪੀ.ਐਸ ਆਦਿਤਯ ਨੇ ਪੇਸ਼ ਕੀਤੀ ਇਨਸਾਨੀਅਤ ਦੀ ਅਨੋਖੀ ਮਿਸਾਲ

ਗੱਡੀ ਹੇਠਾਂ ਆਏ ਬੇਜ਼ੁਬਾਨ ਕਤੂਰੇ ਦਾ ਇਲਾਜ਼ ਕਰਵਾਉਣ ਲਈ ਭੇਜਿਆ

ਧੂਰੀ, 26 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕਰਫਿਊ ਦੌਰਾਨ ਫਲੈਗ ਮਾਰਚ ਕਰਦੇ ਹੋਏ ਥਾਣਾ ਸਿਟੀ ਧੂਰੀ ਦੇ ਮੁਖੀ PPNJ2604202004ਆਈ.ਪੀ.ਐਸ ਅਧਿਕਾਰੀ ਆਦਿਤਯ ਨੇ ਅਨੋਖੀ ਮਿਸਾਲ ਪੇਸ਼ ਕਰਦਿਆਂ ਸੜਲ ‘ਤੇ ਇੱਕ ਗੱਡੀ ਹੇਠਾਂ ਆਏ ਕਤੂਰੇ ਦੀ ਜ਼ਿੰਦਗੀ ਨੂੰ ਬਚਾਉਣ ਲਈ ਗੱਡੀ ਮਾਲਕ ਨੂੰ ਉਸ ਦਾ ਇਲਾਜ਼ ਕਰਵਾਉਣ ਲਈ ਕਿਹਾ, ਜਿਸ ਦੀ ਸ਼ਹਿਰ ਵਿੱਚ ਖੂਬ ਸ਼ਲਾਘਾ ਹੋ ਰਹੀ ਹੈ।
            ਮਿਲੀ ਜਾਣਕਰੀ ਅਨੁਸਾਰ ਥਾਣਾ ਮੁਖੀ ਆਦਿਤਯ ਅਤੇ ਐਸ.ਪੀ ਸੰਗਰੂਰ ਗੁਰਮੀਤ ਸਿੰਘ ਆਪਣੇ ਕਾਫਲੇ ਸਮੇਤ ਅਨਾਜ ਮੰਡੀ ਧੂਰੀ ਤੋਂ ਕਰਫਿਊ ਦੀ ਪਾਲਣਾ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਥਾਣਾ ਸਿਟੀ ਧੂਰੀ ਪਰਤ ਰਹੇ ਸੀ ਤਾਂ ਇੱਕ ਕਤੂਰਾ ਸਾਹਮਣਿਓਂ ਆ ਰਹੀ ਕਾਰ ਦੀ ਲਪੇਟ ਵਿੱਚ ਆ ਗਿਆ।ਜਿਸ ‘ਤੇ ਆਦਿਤਯ ਅਤੇ ਐਸ.ਪੀ ਗੁਰਮੀਤ ਸਿੰਘ ਨੇ ਤੁਰੰਤ ਆਪਣਾ ਕਾਫਲਾ ਰੋਕ ਕੇ ਉਸ ਬੇਜੁਬਾਨ ਕਤੂਰੇ ਨੂੰ ਚੁੱਕ ਕੇ ਗੱਡੀ ਚਾਲਕ ਦੀ ਗੱਡੀ ਵਿੱਚ ਰਖਵਾ ਕੇ ਕਤੂਰੇ ਦਾ ਤੁਰੰਤ ਡਾਕਟਰੀ ਇਲਾਜ਼ ਕਰਵਾਉਣ ਲਈ ਭੇਜ ਦਿੱਤਾ।
           ਵਰਣਨਯੋਗ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਆਦਿਤਯ ਤੇ ਧੂਰੀ ਪੁਲਿਸ ਦਿਨ-ਰਾਤ ਲੋਕਾਂ ਨੂੰ ਕਰਫਿਊ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਨਾਉਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਵਾਉਣ ਲਈ ਯਤਨਸ਼ੀਲ ਹਨ।

Check Also

ਸ. ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ 17 ਜੁਲਾਈ ਨੂੰ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ …