Wednesday, August 26, 2026

ਸਿਹਤ ਮੰਤਰੀ ਸਿੱਧੂ ਵਲੋਂ ਮੁਹਾਲੀ ਦੇ ਜਗਤਪੁਰਾ ਤੋਂ ਡਰੋਨਾਂ ਰਾਹੀਂ ਸੈਨੀਟਾਈਜੇਸ਼ਨ ਮੁਹਿੰਮ ਦੀ ਸ਼ੁਰੂਆਤ

ਕਿਹਾ ਸੰਘਣੀ ਆਬਾਦੀ ਵਾਲੇ ਖੇਤਰ, ਝੁੱਗੀਆਂ-ਝੌਂਪੜੀਆਂ ਦੀ ਸੈਨੀਟਾਈਜੇਸ਼ਨ ਤਰਜ਼ੀਹ

ਚੰਡੀਗੜ/ਐਸ.ਏ.ਐਸ ਨਗਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਇੱਕ ਵਿਲੱਖਣ ਪਹਿਲਕਦਮੀ ਤਹਿਤ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਅੱਜ Balbis S Sidhuਮੁਹਾਲੀ ਦੇ ਪਿੰਡ ਜਗਤਪੁਰਾ ਤੋਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਹਾਜ਼ਰੀ ਵਿੱਚ ਡਰੋਨਾਂ ਰਾਹੀਂ ਸੈਨੀਟਾਈਜੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ।ਇਹ ਮੁਹਿੰਮ ਜਲਦੀ ਹੀ ਪੂਰੇ ਸੂਬੇ ਵਿੱਚ ਚਲਾਈ ਜਾਏਗੀ।ਜਗਤਪੁਰਾ ਤੋਂ ਬਾਅਦ ਇਹ ਮੁਹਿੰਮ ਬਡਮਾਜਰਾ ਵਿਚ ਗ੍ਰੀਨ ਐਨਕਲੇਵ, ਜੁਝਾਰ ਨਗਰ, ਅਤੇ ਬਲੌਂਗੀ ਵਿੱਚ ਚਲਾਈ ਗਈ।
              ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਕੋਰੋਨਾ ਵਾਇਰਸ ਬਿਮਾਰੀ ਨਾਲ ਲੜਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਡਰੋਨ ਇਸ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।ਉਨਾਂ ਇਹ ਵੀ ਕਿਹਾ ਕਿ ਸੰਘਣੀ ਆਬਾਦੀ ਵਾਲੇ, ਭੀੜ ਵਾਲੇ ਖੇਤਰਾਂ ਖਾਸ ਕਰਕੇ ਝੁੱਗੀਆਂ-ਝੌਂਪੜੀਆਂ ਦੀ ਸੈਨੀਟਾਈਜੇਸ਼ਨ ਸਰਕਾਰ ਦੀ ਮੁੱਖ ਤਰਜ਼ੀਹ ਹੈ।
               ਉਨਾਂ ਇਹ ਵੀ ਕਿਹਾ ਕਿ ਡਰੋਨਾਂ ਰਾਹੀਂ ਸੈਨੀਟਾਈਜੇਸ਼ਨ ਕਰਨ ਨਾਲ ਦੋਹਰੇ ਉਦੇਸ਼ ਪੂਰੇ ਹੋਣਗੇ ਜਿਸ ਵਿੱਚ ਕੋਰੋਨਾ ਵਾਇਰਸ ਬਿਮਾਰੀ ਨੂੰ ਠੱਲ ਪਏਗੀ ਅਤੇ ਡੇਂਗੂ ਤੋਂ ਬਚਾਅ ਹੋ ਜਾਵੇਗਾ।ਡਰੋਨਾਂ ਰਾਹੀਂ ਸੈਨੇਟਾਈਜ਼ੇਸ਼ਨ ਪਹਿਲਾਂ ਹੀ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਛੱਤੀਸਗੜ, ਚੰਡੀਗੜ ਅਤੇ ਵਾਰਾਣਸੀ (ਯੂ.ਪੀ) ਵਿੱਚ ਕੀਤੀ ਜਾ ਰਹੀ ਹੈ।
ਮੰਤਰੀ ਨੇ ਅੱਗੇ ਦੱਸਿਆ ਕਿ ਡਰੋਨ ਦੀਆਂ ਸੇਵਾਵਾਂ ਗਾਰੂਡਾ ਏਅਰਸਪੇਸ ਦੁਆਰਾ ਦਿੱਤੀਆਂ ਗਈਆਂ ਹਨ।
               ਇਸ ਵਿਚ 10 ਲੀਟਰ ਸੈਨੇਟਾਈਜ਼ਰ ਲੈਜਾਣ ਦੀ ਸਮਰੱਥਾ ਹੁੰਦੀ ਹੈ ਅਤੇ ਇਹ 15 ਮੀਟਰ ਦੀ ਉਚਾਈ `ਤੇ ਉੱਡ ਸਕਦਾ ਹੈ। ਇਹ ਇਕ ਵਾਰ 20 ਫੁੱਟ ਵਿਆਸ ਨੂੰ ਕਵਰ ਕਰ ਸਕਦਾ ਹੈ। ਇਹ 10 ਮਿੰਟਾਂ ਵਿੱਚ 6 ਏਕੜ ਖੇਤਰ ਨੂੰ ਰੋਗਾਣੂ-ਮੁਕਤ ਕਰ ਸਕਦਾ ਹੈ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …