Friday, October 9, 2026

ਲੱਖਾਂ ਉਸਾਰੀ ਮਜ਼ਦੂਰਾਂ ਦੇ ਖਾਤਿਆਂ ਵਿੱਚ 3 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਪੈਣੀ ਸ਼ੁਰੂ

ਧੂਰੀ, 27 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬ ਭਰ ਵਿੱਚ ਲੱਗੇ ਕਰਫਿਊ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ 3 Sushil Sharma Dhuriਲੱਖ ਦੇ ਕਰੀਬ ਉਸਾਰੀ ਮਜ਼ਦੂਰਾਂ ਦੀ ਮੁਸ਼ਕਿਲ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਉਹਨਾਂ ਦੇ ਖਾਤਿਆਂ ਵਿੱਚ 3 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਵੀ ਪਾ ਦਿੱਤੀ ਹੈ।
ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨਜ਼ ਵਰਕਰ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ ਅਤੇ ਕੰਸਟ੍ਰਕਸ਼ਨਜ਼ ਵਰਕਰ ਯੂਨੀਅਨ ਪੰਜਾਬ ਦੇ ਚੇਅਰਮੈਨ ਐਡਵੋਕੇਟ ਸੁਸ਼ੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਲਈ ਲਗਾਏ ਕਰਫਿਊ ਦੌਰਾਨ ਲੱਖਾਂ ਉਸਾਰੀ ਮਜ਼ਦੂਰ ਆਪਣੇ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਤੰਗੀ-ਤੁਰਸ਼ੀ ਵਾਲਾ ਜੀਵਨ ਬਤੀਤ ਕਰ ਰਹੇ ਹਨ।ਵਿਭਾਗ ਪਾਸ 3 ਲੱਖ ਦੇ ਕਰੀਬ ਰਜਿਸਟਰਡ ਉਸਾਰੀ ਮਜ਼ਦੂਰਾਂ ਦੇ ਖਾਤਿਆਂ ਵਿੱਚ ਸਰਕਾਰ ਨੇ ਤਿੰਨ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਤੀ ਮਜ਼ਦੂਰ ਦੇਣ ਦਾ ਜੋ ਐਲਾਨ ਕੀਤਾ ਸੀ।ਇਹਨਾਂ ਹਦਾਇਤਾਂ ‘ਤੇ ਬੋਰਡ ਵੱਲੋਂ ਹਜ਼ਾਰਾਂ ਮਜ਼ਦੂਰਾਂ ਦੇ ਖਾਤਿਆਂ ਵਿੱਚ ਤਿੰਨ ਹਜ਼ਾਰ ਰੁਪਏ ਪ੍ਰਤੀ ਕਿਰਤੀ ਦੇ ਹਿਸਾਬ ਨਾਲ ਦੂਜੀ ਕਿਸ਼ਤ ਵੀ ਪਾਈ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਜਿੰਨਾਂ੍ਹ ਰਜਿਸਟਰਡ ਉਸਾਰੀ ਮਜਦੂਰਾਂ ਦੇ ਖਾਤਿਆਂ ਵਿੱਚ ਆਈ.ਐਫ.ਐਸ.ਸੀ ਕੋਡ ਵਗੈਰਾ ਦੀ ਕੋਈ ਟੈਕਨੀਕਲ ਗਲਤੀ ਹੈ ਜਾਂ ਕਿਸੇ ਕਾਰਨ ਖਾਤੇ ਬੰਦ ਪਏ ਹਨ, ਉਹਨਾਂ ਮਜ਼ਦੂਰਾਂ ਦੇ ਖਾਤਿਆਂ ਦੀ ਜਾਣਕਾਰੀ ਜ਼ਿਲਾ੍ਹ ਪੱਧਰ ‘ਤੇ ਸਹਾਇਕ ਕਿਰਤ ਕਮਿਸ਼ਨਰ ਦੇ ਦਫਤਰਾਂ ਨੂੰ ਭੇਜੀ ਹੋਈ ਹੈ ਅਤੇ ਉਹਨਾਂ ਖਾਤਿਆਂ ਦੀ ਦਰੁੱਸਤੀ ਦੀ ਰਿਪੋਰਟ ਆਉਣ ‘ਤੇ ਉਹਨਾਂ ਦੇ ਖਾਤਿਆਂ ਵਿੱਚ ਵੀ ਬਣਦੀ ਸਹਾਇਤਾ ਰਾਸ਼ੀ ਜ਼ਲਦ ਪਾ ਦਿੱਤੀ ਜਾਵੇਗੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …