Friday, October 9, 2026

ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਵੱਡੀ ਜਿੱਤ – ਡੀ.ਸੀ

ਦੋ ਵਾਰ ਟੈਸਟ ਨੈਗਟਿਵ ਆਉਣ ‘ਤੇ ਪਿੰਡ ਜਵਾਹਰਪੁਰ 8 ਲੋਕਾਂ ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ

ਐਸ.ਏ.ਐਸ ਨਗਰ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਬਿਮਾਰੀ ਵਿਰੁੱਧ ਲੜਾਈ ਵਿੱਚ ਅੱਜ ਇੱਕ ਵੱਡੀ ਜਿੱਤ ਹੋਈ।ਜਦ ਜਿਲ੍ਹੇ ਵਿਚ ਕੋਵਿਡ Girish Dayalanਹੌਟਸਪੌਟ ਬਣ ਕੇ ਸਾਹਮਣੇ ਆਏ ਪਿੰਡ ਜਵਾਹਰਪੁਰ ਦੇ 8 ਲੋਕਾਂ ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
                    ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਦੋ ਵਾਰ ਟੈਸਟ ਨੈਗਟਿਵ ਪਾਏ ਜਾਣ ’ਤੇ ਛੁੱਟੀ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਜਿਹਨਾਂ ਵਿਅਕਤੀਆਂ ਨੂੰ ਅੱਜ ਛੁੱਟੀ ਮਿਲੀ ਉਹਨਾਂ ਵਿੱਚ ਮਨੀਸ਼ ਉਮਰ 32 ਸਾਲ, ਗੁਰਜੀਤ ਸਿੰਘ ਉਮਰ 42 ਸਾਲ, ਜਸਪ੍ਰੀਤ ਸਿੰਘ ਉਮਰ 23 ਸਾਲ, ਰੀਨਾ ਉਮਰ 30 ਸਾਲ, ਤਰਨਪ੍ਰੀਤ ਉਮਰ 7 ਸਾਲ, ਸ਼ਰਨਪ੍ਰੀਤ ਉਮਰ 14 ਸਾਲ, ਗੁਰਫਤੇਹ ਸਿੰਘ ਉਮਰ ਡੇਢ ਸਾਲ ਅਤੇ ਪ੍ਰੀਤਮ ਸਿੰਘ ਉਮਰ 80 ਸਾਲ ਸ਼ਾਮਲ ਹਨ।ਇਨ੍ਹਾਂ ਲੋਕਾਂ ਦੇ ਛੱੱਟੀ ਮਿਲਣ ਨਾਲ, ਠੀਕ ਹੋਏ ਲੋਕਾਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ, ਜਦੋਂ ਕਿ ਐਕਟਿਵ ਮਾਮਲੇ ਘਟ ਕੇ 39 ਰਹਿ ਗਏ ਹਨ।ਕੇਸਾਂ ਦੀ ਕੁੱਲ ਗਿਣਤੀ 63 ਹੈ।
               ਡਿਪਟੀ ਕਮਿਸ਼ਨਰ ਨੇ ਇਸ ਪ੍ਰਾਪਤੀ ਲਈ ਸਮੁੱਚੇ ਸਿਹਤ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਆਪਕ ਸੰਪਰਕ ਟਰੇਸਿੰਗ ਅਤੇ ਨਮੰਨੇ ਲੈਣ ਦੀ ਪ੍ਰਕਿਰਿਆ ਹਰ ਇੱਕ ਲੰਘਦੇ ਦਿਨ ਨਾਲ ਸਾਰਥਿਕ ਨਤੀਜੇ ਲੈ ਕੇ ਆ ਰਹੀ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …