ਧੂਰੀ, 28 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿਥੇ ਦੁਨੀਆ ਭਰ ਵਿੱਚ ਲਾਕਡਾਊਨ ਕਾਰਨ ਲੋਕ ਘਰਾਂ ਵਿੱਚ ਬੰਦ ਹਨ।
ਅਜਿਹੇ ਸਮੇਂ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਧੂਰੀ ਦੇ ਹਨੀ ਬਾਂਸਲ ਪੁੱਤਰ ਚੰਦਰ ਮੋਹਨ ਅਤੇ ਮੋਨਿਕਾ ਪੁੱਤਰੀ ਅਸ਼ੋਕ ਕੁਮਾਰ ਵਾਸੀ ਸਰਹਿੰਦ ਦਾ ਵਿਆਹ ਸਾਦੇ ਢੰਗ ਨਾਲ ਸੰਪਨ ਹੋਇਆ।5 ਵਿਅਕਤੀਆਂ ਦੀ ਹਾਜ਼ਰੀ ਵਿੱਚ ਸਾਦੇ ਢੰਗ ਨਾਲ ਹੋਏ ਇਸ ਵਿਆਹ ਨੂੰ ਸਮਾਜ ਲਈ ਚੰਗਾ ਸਗਨ ਮੰਨਿਆ ਜਾ ਰਿਹਾ ਹੈ।ਜੈ ਬਾਬਾ ਲੱਖ ਦਾਤਾ ਵੈਲਫੇਅਰ ਸੋਸਾਇਟੀ ਦੇ ਮੈਂਬਰ ਤੇ ਲਾੜੇ ਹਨੀ ਬਾਂਸਲ ਨੇ ਕਿਹਾ ਕਿ ਲਾਕਡਾਊਨ ਖਤਮ ਹੋਣ ਉਪਰੰਤ ਵੀ ਵਿਆਹਾਂ ਉਪਰ ਹੋਣ ਵਾਲੇ ਨਜ਼ਾਇਜ ਖਰਚਿਆਂ ਤੋਂ ਪਰਹੇਜ਼ ਕਰਦੇ ਹੋਏ ਪੁਰਾਤਨ ਸਾਦਾ ਰੀਤੀ ਨੂੰ ਅਪਨਾਉਣ ਦੀ ਲੋੜ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media