Tuesday, July 28, 2026

ਡਾ. ਐਸ.ਕੇ ਪੰਨੂ ਵਲੋਂ 50 ਹਜ਼ਾਰ ਤੇ ਬੱਚਿਆਂ ਵਲੋਂ ਪਾਕਟ ਮਨੀ ‘ਚੋਂ 10 ਹਜ਼ਾਰ ਰੁਪਏ ਰੈਡ ਕਰਾਸ ਨੂੰ ਭੇਂਟ

ਡਿਪਟੀ ਕਮਿਸ਼ਨਰ ਵਲੋਂ ਡਾ. ਪਨੂੰ ਤੇ ਬੱਚਿਆਂ ਦਾ ਧੰਨਵਾਦ

ਗੁਰਦਾਸਪੁਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋ ਲੋਕ ਭਲਾਈ ਲਈ ਜ਼ਿਲਾ ਰੈਡ ਕਰਾਸ ਸੋਸਾਇਟੀ ਰਾਹੀ Corona fightsਕੀਤੇ ਜਾ ਰਹੇ ਕੰਮਾਂ ਤੋ ਪ੍ਰਭਾਵਿਤ ਹੋ ਕੇ ਡਾ. ਐਸ.ਕੇ ਪੰਨੂ, ਪੰਨੂ ਨਰਸਿੰਗ ਹੋਮ ਜ਼ੇਲ ਰੋਡ ਗੁਰਦਾਸਪੁਰ ਵਲੋ 50 ਹਜ਼ਾਰ ਰੁਪਏ ਦਾ ਚੈਕ ਡਿਪਟੀ ਕਮਿਸ਼ਨਰ ਰਾਹੀਂ ਜਿਲਾ ਰੈਡ ਕਰਾਸ ਨੂੰ ਭੇਂਟ ਕੀਤਾ ਗਿਆ।ਇਸ ਦੇ ਨਾਲ ਹੀ ਉਹਨਾਂ ਦੇ ਸਟਾਫ ਵਿਚ ਕੰਮ ਕਰਦੇ ਜੂਨੀਅਰ ਡਾਕਟਰ ਦੇ ਬੱਚੇ (ਭੈਣ ਤੇ ਭਰਾ) ਲਵਪ੍ਰੀਤ ਕੋਰ ਅਤੇ ਗੁਰਨੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਬਾਠ ਵਾਲੀ ਗਲੀ ਗੁਰਦਾਸਪੁਰ ਵਲੋਂ ਵੀ ਆਪਣੀ ਪਾਕਟ ਮਨੀ ਵਿਚੋਂ 10 ਹਜ਼ਾਰ ਰੁਪਏ ਦੀ ਰਾਸ਼ੀ ਜਿਲਾ ਰੈੱਡ ਕਰਾਸ ਨੂੰ ਡਿਪਟੀ ਕਮਿਸ਼ਨਰ ਰਾਹੀਂ ਨਿੱਜੀ ਤੋਰ ‘ਤੇ ਆ ਕੇ ਭੇਂਟ ਕੀਤੀ।
                ਡਿਪਟੀ ਕਮਿਸ਼ਨਰ ਨੇ ਡਾ. ਐਸ.ਕੇ ਪਨੂੰ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਸਮਾਜ ਸੇਵੀਆਂ ਵਲੋਂ ਇਸ ਸੰਕਟ ਦੀ ਘੜੀ ਵਿਚ ਸਹਿਯੋਗ ਕਰਨਾ ਬੁਹਤ ਮਹੱਤਤਾ ਰੱਖਦਾ ਹੈ।ਉਨਾਂ ਬੱਚਿਆਂ ਵਲੋਂ ਲੋੜਵੰਦਾਂ ਦੀ ਕੀਤੀ ਦੀ ਵੀ ਸ਼ਲਾਘਾ ਕੀਤੀ।ਇਸ ਮੋਕੇ ਤੇ ਸ੍ਰੀਮਤੀ ਸੁਰਿੰਦਰ ਕੋਰ ਪੰਨੂ, ਰਾਜੀਵ ਸਿੰਘ, ਸਕੱਤਰ ਰੈਡ ਕਰਾਸ, ਮਿਸ ਲਵਪ੍ਰੀਤ ਕੋਰ ਅਤੇ ਹਰਦੀਪ ਸਿੰਘ ਹਾਜ਼ਰ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …