Wednesday, August 12, 2026

ਚੀਫ ਖਾਲਸਾ ਦੀਵਾਨ ਵਲੋਂ ਸੀ.ਕੇ.ਡੀ ਇੰਟਰਨੈਸ਼ਨਲ ਨਰਸਿੰਗ ਕਾਲਜ ਨੂੰ ਆਈਸੋਲੇਸ਼ਨ ਵਾਰਡ ਬਣਾਉਣ ਦੀ ਪੇਸ਼ਕਸ਼

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਜਿਲੇ ਵਿੱਚ ਕੋਰੋਨਾ ਪੀੜ੍ਹਤਾਂ ਦੀ ਰੋਜ਼ਾਨਾ ਵਧ ਰਹੀ ਗਿਣਤੀ ਨੂੰ ਵੇਖਦੇ ਹੋਏ ਚੀਫ ਖਾਲਸਾ ਦੀਵਾਨ ਵਲੋਂ Ckdਸਰਕਾਰ ਨੂੰ ਝਬਾਲ ਰੋਡ ਸਥਿਤ ਸੀ.ਕੇ.ਡੀ ਇੰਟਰਨੈਸ਼ਨਲ ਨਰਸਿੰਗ ਕਾਲਜ ਨੂੰ ਆਈਸੋਲੇਸ਼ਨ ਵਾਰਡ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ।ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਚੀਫ ਖਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਅਤਿ ਆਧੁਨਿਕ ਮੈਡੀਕਲ ਸੁਵਿਧਾਵਾਂ ਨਾਲ ਲੈਸ ਸੀ.ਕੇ.ਡੀ ਨਰਸਿੰਗ ਕਾਲਜ ਵਿੱਚ 100 ਬੈਡਾਂ ਤੋਂ ਇਲਾਵਾ ਸੋਲਰ ਸਿਸਟਮ, ਸਾਫ ਸੁਥਰੇ ਬਾਥਰੂਮ, ਵੱਡਾ ਜਨਰੇਟਰ, ਖੁੱਲੇ ਹਵਾਦਾਰ ਕਮਰੇ ਅਤੇ ਆਈਸੋਲੇਸ਼ਨ ਵਾਰਡ ਲਈ ਨਿਰਧਾਰਿਤ ਮਾਪਦੰਡਾਂ ਅਨੁਸਾਰ ਹੋਰ ਲੋੜੀਂਦੇ ਸਾਧਨ ਵੀ ਉਪਲਬਧ ਹਨ।ਉਹਨਾਂ ਕਿਹਾ ਕਿ ਸਥਾਨਕ ਸਿਹਤ ਅਧਿਕਾਰੀਆਂ ਅਤੇ ਡਾਕਟਰੀ ਟੀਮ ਵਲੋਂ ਇਸ ਸਬੰਧੀ ਕਾਲਜ ਦਾ ਦੌਰਾ ਕੀਤਾ ਜਾ ਚੁੱਕਾ ਹੈ।
           ਇਸੇ ਦੌਰਾਨ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਅਤੇ ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜ਼ਰ ਦਾ ਕਹਿਣਾ ਹੈ ਕਿ ਦੀਵਾਨ ਵਲੋਂ ਇਸ ਸੰਕਟ ਸਥਿਤੀ ਵਿਚ ਜਿੱਥੇ ਸੁੱਕੇ ਰਾਸ਼ਨ ਦੇ ਨਾਲ-ਨਾਲ ਬਸਤੀਆਂ ਵਿਚ ਲੰਗਰ ਪਕਾ ਕੇ ਰੋਜਾਨਾ 1000 ਦੇ ਕਰੀਬ ਪੈਕੇਟ ਘਰ-ਘਰ ਪਹੁੰਚਾਏ ਗਏ, ਉਥੇ ਗੁਰੂ ਨਾਨਕ ਦੇਵ ਹਸਪਤਾਲ ‘ਚ ਪਾਣੀ ਦੇ ਗਿਲਾਸ, ਸੈਨੀਟਾਈਜ਼ਰ, ਪੀ.ਪੀ.ਈ ਕਿੱਟਾਂ, ਦਸਤਾਨੇ, ਮਾਸਕ ਅਤੇ ਹੋਰ ਜਰੂਰੀ ਮੈਡੀਕਲ ਵਸਤਾਂ ਵੀ ਭੇਜੀਆਂ ਗਈਆਂ ਹਨ।ਕਾਲਜ ਪ੍ਰਿਸੀਪਲ ਦਰਸ਼ਨ ਕੌਰ ਸੋਹੀ ਦੇ ਸਹਿਯੋਗ ਨਾਲ ਕਣਕ ਮੰਡੀ, ਸਬਜ਼ੀ ਮੰਡੀ ਅਤੇ ਆਮ ਲੋਕਾਂ ਨੂੰ ਮਾਸਕ ਵੰਡੇ ਜਾ ਰਹੇ ਹਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …