Thursday, August 13, 2026

ਅੰਤਿਮ ਸਸਕਾਰ ‘ਚ ਸ਼ਾਮਿਲ ਹੋਏ 82 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ਼

ਧੂਰੀ, 29 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਅੱਜ ਧੂਰੀ ਦੇ ਰਾਮ ਬਾਗ ਵਿਖੇ 2 ਵਿਅਕਤੀਆਂ ਦੀ ਮੌਤ ਦੇ ਅੰਤਿਮ ਸਸਕਾਰ ਵਿੱਚ ਇੱਕ ਵਿਸ਼ੇਸ਼ ਬਰਾਦਰੀ ਦੇ Aditiya Dhuri 1ਲਗਭਗ 82 ਵਿਅਕਤੀਆਂ ਨੂੰ ਪੁਲਿਸ ਨੇ ਸ਼ਮਸ਼ਾਨ ਘਾਟ ਵਿੱਚੋਂ ਹੀ ਗ੍ਰਿਫਤਾਰ ਕਰਦਿਆਂ ਉਹਨਾਂ ਖਿਲਾਫ ਕਰਫਿਊ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।ਥਾਣਾ ਸਿਟੀ ਧੂਰੀ ਦੇ ਮੁਖੀ ਆਈ.ਪੀ.ਐਸ ਆਦਿਤਯ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੁਲਿਸ ਨੇ ਪਹਿਲਾਂ ਹੀ ਅੰਤਿਮ ਸਸਕਾਰ ਮੌਕੇ ਇੱਕਠ ਨਾ ਕਰਨ ਦੀ ਅਪੀਲ ਕੀਤੀ ਸੀ।ਪਰ ਫਿਰ ਵੀ ਇਹਨਾਂ ਨੇ ਭਾਰੀ ਇਕੱਠ ਕਕਰੇ ਕਰਫਿਊ ਨਿਯਮਾਂ ਦਾ ਉਲੰਘਣਾ ਕੀਤਾ।ਇਸ ਦਾ ਪਤਾ ਲੱਗਣ ‘ਤੇ ਪੁਲਿਸ ਨੇ ਇਹਨਾਂ ਨੂੰ ਵਾਹਨਾਂ ਸਮੇਤ ਗ੍ਰਿਫਤਾਰ ਕਰਕੇ ਖਾਲਸਾ ਸਕੂਲ ਧੂਰੀ ਦੀ ਖੁੱਲੀ ਜੇਲ਼੍ਹ ਵਿੱਚ ਬੰਦ ਕਰ ਦਿੱਤਾ।
                    ਦੱਸਣਯੋਗ ਹੈ ਕਿ ਧੂਰੀ ਦੇ ਰਹਿਣ ਵਾਲੇ ਕਰਮਾ ਪੁੱਤਰ ਬਾਵਾ ਤੇ ਇੱਕ ਔਰਤ ਸ਼ੀਲੂ ਪਤਨੀ ਗੁਰਮੇਲ ਸਿੰਘ ਦੀ ਮੌਤ ਹੋਣ ਕਰਕੇ ਇਹਨਾਂ ਦੇ ਅੰਤਿਮ ਸਸਕਾਰ ‘ਚ ਵੱਖ-ਵੱਖ ਜ਼ਿਲ੍ਹਿਆਂ ਤੋਂ ਇਹਨਾਂ ਮ੍ਰਿਤਕਾਂ ਦੇ ਰਿਸ਼ਤੇਦਾਰ ਰਾਮ ਬਾਗ ਧੂਰੀ ਸ਼ਮਸ਼ਾਨ ਘਾਟ ਵਿਖੇ ਪਹੁੰਚੇ ਹੋਏ ਸਨ।ਥਾਣਾ ਸਿਟੀ ਧੂਰੀ ਪੁਲਿਸ ਦੀਆਂ ਟੁਕੜੀਆਂ ਨੂੰ ਜਦੋਂ ਇਸ ਗੱਲ ਦੀ ਭਿਣਕ ਪਈ ਤਾਂ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਂਦਿਆਂ ਪੁਲਿਸ ਨੇ ਇਹਨਾਂ ਵਿਅਕਤੀਆਂ ਖਿਲਾਫ ਥਾਣਾ ਸਿਟੀ ਧੂਰੀ ਵਿਖੇ ਮੁਕੱਦਮਾ ਦਰਜ਼ ਕਰ ਲਿਆ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …