ਐਸ.ਏ.ਐਸ ਨਗਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਵਾਹਰਪੁਰ ਤੋਂ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ ਕਿ ਜਿਲ੍ਹੇ ਦੇ ਤਿੰਨ ਮਰੀਜ਼ਾਂ ਨੇ ਕੋਰੋਨਾ ਵਾਇਰਸ ਨੂੰ
ਸਫਲਤਾਪੂਰਵਕ ਹਰਾ ਦਿੱਤਾ ਹੈ।ਡਿਪਟੀ ਕਮਿਸ਼ਨਰ ਐਸ.ਏ.ਐੱਸ. ਸ੍ਰੀ ਗਰੀਸ਼ ਦਿਆਲਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਜ਼ੇਟਿਵ ਮਾਮਲਿਆਂ ਵਿੱਚ 47 ਸਾਲਾ ਅਤੇ 60 ਸਾਲਾ ਵਿਅਕਤੀ ਸ਼਼ਾਮਲ ਹਨ ਜੋ ਪਹਿਲਾਂ ਤੋਂ ਹੀ ਕੋਵੀਡ ਪਾਜ਼ੇਟਿਵ ਮਰੀਜ਼ ਦੇ ਨਜ਼ਦੀਕੀ ਸੰਪਰਕ ਹਨ। ਇਸੇ ਦੌਰਾਨ, ਜਿਲ੍ਹੇ ਵਿਚ ਕੋਰੋਨਾ ਵਾਇਰਸ ਦੇ 3 ਹੋਰ ਮਰੀਜ਼ ਠੀਕ ਹੋ ਗਏ ਅਤੇ ਉਹਨਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਕੋਰੋਨਾ ਨੂੰ ਹਰਾਉਣ ਵਾਲਿਆਂ ਵਿਚ ਦੋ ਪੁਰਸ਼ ਅਤੇ ਇੱਕ ਮਹਿਲਾ ਸ਼ਾਮਲ ਹੈ। ਇੰਨ ਵਿਚੋਂ ਇਕ ਪਿੰਡ ਜਵਾਹਰਪੁਰ ਦਾ ਪਹਿਲਾ ਮਾਮਲਾ ਸੀ ਅਤੇ ਦੂਜਾ ਵਿਅਕਤੀ ਮੁਹਾਲੀ ਦੇ ਸੈਕਟਰ-68 ਦਾ ਵਸਨੀਕ ਹੈ ਜਦਕਿ ਤੀਜਾ ਮਾਮਲਾ ਪਿੰਡ ਜਵਾਹਰਪੁਰ ਦੀ ਇਕ ਮਹਿਲਾ ਹੈ।
28 ਅਪ੍ਰੈਲ ਤੱਕ ਜਿਲ੍ਹੇ ਵਿੱਚ ਕੋਵਿਡ-19 ਦੇ 65 ਪਾਜ਼ੇਟਿਵ ਮਾਮਲੇ ਹਨ ਅਤੇ ਠੀਕ ਹੋਏ ਮਾਮਲਿਆਂ ਦੀ ਗਿਣਤੀ 30 ਹੋ ਗਈ ਹੈ।ਕੁੱਲ 1292 ਨਮੂਨੇ ਲਏ ਗਏ ਹਨ ਅਤੇ ਇਨ੍ਹਾਂ ਵਿਚੋਂ 1220 ਨੈਗਟਿਵ ਪਾਏ ਗਏ ਹਨ ਜਦੋਂ ਕਿ 8 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਹੈ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media