ਅੰਮ੍ਰਿਤਸਰ, 29 ਅਪ੍ਰੈਲ (ਸੁਖਬੀਰ ਸਿੰਘ) – ਸਰਕਾਰ ਨੇ ਕਰਫਿਊ ਦੌਰਾਨ ਘਰਾਂ ਦੀਆਂ ਲੋੜਾਂ, ਡਾਕਟਰੀ ਸਹਾਇਤਾ, ਮੈਡੀਕਲ ਅਤੇ ਤਣਾਅ ਨਾਲ ਜੁੜੇ ਹੋਰ
ਮੁੱਦਿਆਂ ਤੇ ਪੁਲਿਸ ਸਹਾਇਤਾ ਲਈ ਪੰਜਾਬ ਸਰਕਾਰ ਵਲੋਂ ਇਨਾਂ ਜਾਰੀ ਕੀਤੇ ਗਏ ਵੱਖ-ਵੱਖ ਹੈਲਪਲਾਇਨ ਨੰਬਰ ਡਾਇਲ ਕੀਤੇ ਜਾ ਸਕਦੇ ਹਨ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜਿਲੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਦਿਮਾਗੀ ਪਰੇਸ਼ਾਨੀ, ਘਬਰਾਹਟ ਆਦਿ ਦੇ ਪ੍ਰਭਾਵਸ਼ਾਲੀ ਹੱਲ ਵਾਸਤੇ ਪੰਜਾਬ ਸਰਕਾਰ ਨੇ ਨਾਗਰਿਕਾਂ ਲਈ ਵਿਸ਼ੇਸ਼ ਹੈਲਪਲਾਈਨ ਨੰਬਰ 18001804104 ਸ਼ੁਰੂ ਕੀਤਾ ਹੈ, ਜਿਸ ਨਾਲ ਲੋਕ ਟੈਲੀ-ਕਾਨਫਰੰਸਿੰਗ ਰਾਹੀਂ ਸੀਨੀਅਰ ਡਾਕਟਰਾਂ ਦੇ ਨੈਟਵਰਕ ਨਾਲ ਜੁੜ ਕੇ ਕੋਵਿਡ-19 ਅਤੇ ਇਸ ਨਾਲ ਸਬੰਧਤ ਹੋਰ ਪਰੇਸ਼ਾਨੀਆਂ ਲਈ ਮੈਡੀਕਲ ਸਲਾਹ ਲੈ ਸਕਦੇ ਹਨ।ਇਸੇ ਤਰਾਂ ਕਿਸੇ ਵੀ ਤਰਾਂ ਦੀ ਡਾਕਟਰੀ ਸਹਾਇਤਾ, ਕੋਰੋਨਾ ਵਾਇਰਸ ਦੇ ਲੱਛਣਾਂ ਲਈ ਆਪਣੀ ਜਾਂਚ ਕਰਨ ਆਦਿ ਬਾਰੇ ਸਲਾਹ ਲਈ 24 ਘੰਟੇ ਚੱਲਣ ਵਾਲਾ ਸਹਾਇਤਾ ਨੰਬਰ 104, ਘਰੇਲੂ ਹਿੰਸਾ, ਪੁਲਿਸ ਸਹਾਇਤਾ ਜਾਂ ਕਿਸੇ ਵੀ ਸਮਾਜ ਵਿਰੋਧੀ ਅਨਸਰ ਵਿਰੁੱਧ ਪੁਲਿਸ ਦੀ ਸਹਾਇਤਾ ਲੈਣ ਲਈ 112 ਅਤੇ ਐਬੂਲੈਂਸ ਦੀ ਸਹਾਇਤਾ ਲਈ ਪਹਿਲਾਂ ਦੀ ਤਰਾਂ 108 ਨੰਬਰ ਡਾਇਲ ਕੀਤਾ ਜਾ ਸਕਦਾ ਹੈ।
ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲੇ ਦੇ ਕੰਟਰੋਲ ਰੂਮ, ਜੋ ਕਿ 24 ਘੰਟੇ ਕੰਮ ਕਰਦਾ ਹੈ, ਦੇ ਨੰਬਰ ਵੀ ਜਾਰੀ ਕੀਤੇ ਹਨ।ਲੋਕ ਕਿਸੇ ਵੀ ਤਰਾਂ ਦੀ ਸਹਾਇਤਾ ਲਈ ਇਨਾਂ ਨੰਬਰਾਂ ਤੋਂ ਮਦਦ ਲੈਣ, ਪਰ ਆਪਣੇ ਘਰਾਂ ਦੇ ਅੰਦਰ ਰਹਿਣ, ਤਾਂ ਕਿ ਵਾਇਰਸ ਦਾ ਪਸਾਰ ਰੁਕਿਆ ਰਹੇ।ਉਨਾਂ ਕਿਹਾ ਕਿ ਜਿਲਾ ਕੰਟਰੋਲ ਰੂਮ ਦੇ ਫੋਨ ਨੰਬਰ 0183-2500398, 2500498, 2500598, 2500698 ਅਤੇ 2500798 ਹਨ, ਜੋ ਕਿਸੇ ਤਰਾਂ ਦੀ ਸਹਾਇਤਾ ਲਈ ਹਰ ਵੇਲੇ ਕੰਮ ਕਰਦੇ ਹਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media