ਕਿਸਾਨਾਂ ਤੇ ਮਜ਼ਦੂਰਾਂ ਨੂੰ ਕੀਤੀ ਮਾਸਕਾਂ ਦੀ ਵੰਡ
ਭੀਖੀ/ਮਾਨਸਾ, 1 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਜ਼ਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਵਲੋਂ ਅੱਜ ਬੁਢਲਾਡਾ, ਬੋਹਾ ਤੇ ਕੁਲਾਣਾ ਦੀ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਖਰੀਦ ਦੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ।ਉਨਾਂ ਨੇ ਉਥੇ ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਬਚਾਅ ਲਈ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਪ ਕਰੀਬ 200 ਮਾਸਕ ਵੰਡੇ।ਚੇਅਰਮੈਨ ਮਿੱਤਲ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਫਸਲ ਵਿਕਰੀ ਸਮੇਂ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਪੰਜਾਬ ੱਵਿੱਚ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ।ਇਸ ਮੌਕੇ ਮਾਰਕਿਟ ਕਮੇਟੀ ਬੁਢਲਾਡਾ ਦੇ ਸਕੱਤਰ ਮਨਮੋਹਨ ਸਿੰਘ, ਤੀਰਥ ਸਿੰਘ ਸਵੀਟੀ, ਹਲਕਾ ਇੰਚਾਰਜ ਸ਼੍ਰੀਮਤੀ ਰਣਜੀਤ ਕੌਰ ਭੱਟੀ, ਰਾਜ ਭੱਠਲ, ਆੜਤੀਆ ਐਸੋਸੀਏਸ਼ਨ ਤੇ ਮੀਤ ਪ੍ਰਧਾਨ ਰਾਜ ਭੱਠਲ, ਪਨਗਰੇਨ ਮੈਨੇਜਰ ਜਸਵੀਰ ਸਿੰਘ, ਸਰਪੰਚ ਜਗਦੀਸ਼ ਸਿੰਘ ਕੁਲਾਣਾ, ਗੁਰਪ੍ਰੀਤ ਸਿੰਘ, ਰਾਜਿੰਦਰ ਗੁੱਡੂ ਹਾਜ਼ਰ ਸਨ।