Tuesday, March 17, 2026

ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਲਾਲ ਝੰਡਾ ਲਹਿਰਾਇਆ

ਸੰਗਰੂਰ, 2 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੌਮਾਂਤਰੀ ਕਿਰਤ ਦਿਹਾੜੇ ਮੌਕੇ ਕਾਮਰੇਡ ਜੀਤਾ ਕੌਰ ਭਵਨ ਵਿਖੇ ਮਜ਼ਦੂਰ ਲਹਿਰ ਦੇ ਸ਼ਹੀਦਾਂ ਨੂੰ PPNJ0205202002ਸਮਰਪਿਤ ਨਾਅਰੇ ਲਾਉਂਦੇ ਹੋਏ ਲਾਲ ਝੰਡਾ ਲਹਿਰਾਇਆ ਗਿਆ।ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੀ ਦਫਤਰ ਸਕੱਤਰ ਤੇ ਆਲ ਇੰਡੀਆ ਪ੍ਰੋਗਰੈਸਿਵ ਵੁਮੈਨ ਐਸੋਸੀਏਸ਼ਨ ਦੀ ਕੇਂਦਰੀ ਆਗੂ ਕਾਮਰੇਡ ਨਰਿੰਦਰ ਕੌਰ ਬੁਰਜ਼ ਹਮੀਰਾ ਨੇ ਕਿਹਾ ਕਿ ਕਿਰਤ ਦਿਹਾੜੇ ਦੇ ਸ਼ਹੀਦਾਂ ਨੇ ਮਜ਼ਦੂਰ ਜਮਾਤ ਦੀ ਬੇਹਤਰੀ ਲਈ ਪੂੰਜੀਵਾਦੀ ਰਾਜ ਪ੍ਰਬੰਧ ਨਾਲ ਟਕਰਾਉਂਦਿਆਂ ਮਾਮੂਲੀ ਦਿਹਾੜੀ ਲਈ ਸੰਘਰਸ਼ ਕਰਦੇ ਹੋਏ ਸ਼ਹਾਦਤਾਂ ਦਿੱਤੀਆਂ ਸਨ।ਉਨਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਕੋਰੋਨਾ ਦੀ ਆੜ ‘ਚ ਦਿਹਾੜੀ 8 ਘੰਟੇ ਦੀ ਬਜ਼ਾਏ 12 ਘੰਟੇ ਕਰਕੇ ਮਹਾਂਮਾਰੀ ਤੇ ਮਹਾਂਮੰਦੀ ਦਾ ਸੰਕਟ ਕਿਰਤੀ ਲੋਕਾਂ ਦੇ ਮੋਢਿਆਂ ‘ਤੇ ਸੁੱਟਣਾ ਚਾਹੁੰਦੀਆਂ ਹਨ।ਇਸ ਤੋਂ ਇਲਾਵਾ 44 ਕਿਰਤ ਕਾਨੂੰਨਾਂ ਨੂੰ ਖਤਮ ਕਰ 4 ਕੋਡ ਲਾਗੂ ਕਰ ਮਾਲਕ ਪੱਖੀ ਤੇ ਮਜ਼ਦੂਰ ਵਿਰੋਧੀ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ।ਵਿਜੈ ਮਾਲਿਆ, ਰਾਮਦੇਵ ਸਮੇਤ ਕਾਰਪੋਰੇਟ ਘਰਾਣਿਆਂ ਦਾ 6800 ਕਰੋੜ ਕਰਜਾ ਵੱਟੇ ਖਾਤੇ ਪਾਇਆ ਗਿਆ । ਉਨ੍ਹਾਂ ਕਿਹਾ ਕਿ ਆਓ ਕਿਰਤ ਦਿਹਾੜੇ ਕਿਰਤੀ ਕਾਮਿਆਂ ਦੀ ਪੁੱਗਤ ਵਾਲੇ ਸਮਾਜਵਾਦੀ ਭਾਰਤ ਦੀ ਸਿਰਜਣਾ ਲਈ ਇਨਕਲਾਬੀ ਲਹਿਰ ਨੂੰ ਹੋਰ ਮਜ਼ਬੂਤ ਕਰੀਏ।
              ਇਸ ਮੌਕੇ ਗਗਨਦੀਪ ਸਿੰਘ, ਗੁਰਮੇਲ ਸਿੰਘ, ਸੰਦੀਪ ਸਿੰਘ, ਅਜਾਇਬ ਸਿੰਘ, ਆਰਤੀ ਕੌਰ, ਪੂਜਾ ਰਾਣੀ ਮਾਇਆ ਕੌਰ, ਮਨਜੀਤ ਕੌਰ, ਬਲਵਿੰਦਰ ਜੋਤ ਕੌਰ, ਪਾਲ ਕੌਰ, ਰਾਣੀ ਕੌਰ, ਪਰਮਜੀਤ ਕੌਰ, ਰਮਨਦੀਪ ਕੌਰ ਤੇ ਅਰਵਿੰਦ ਆਦਿ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …