ਪਠਾਨਕੋਟ, 2 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਦਾਨਾ
ਮੰਡੀਆਂ ਵਿੱਚ ਹੁਣ ਤੱਕ 25870 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ 23558 ਮੀਟਰਕ ਟਨ ਦੀ ਖਰੀਦ ਹੋ ਚੁੱਕੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੀਆਂ ਮੰਡੀਆਂ ਵਿੱਚ ਪਹੁੰਚੀ ਕੁੱਲ ਕਣਕ ਦੀ ਆਮਦ ਵਿੱਚੋਂ ਪਨਗਰੇਨ ਵਲੋਂ 7377, ਮਾਰਕਫੈਡ ਵਲੋਂ 2214, ਪਨਸਪ ਵਲੋਂ 2526, ਵੇਅਰਹਾਊਸ ਵਲੋਂ 2800, ਐਫ.ਸੀ.ਆਈ ਵਲੋਂ 8641 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫਸਲ ਸੁਕਾ ਕੇ ਮੰਡੀਆਂ ਵਿੱਚ ਲਿਆਉਣ ਅਤੇ ਮੰਡੀ ਵਿਚ ਆਉਣ ਸਮੇਂ ਪਾਸ ਨਾਲ ਲੈ ਕੇ ਆਉਣ। ਮੰਡੀਆਂ ਵਿਚ ਫਸਲ ਲਿਆਉਣ ਸਮੇਂ ਇਕ ਟਰਾਲੀ ਨਾਲ ਦੋ ਵਿਅਕਤੀ ਹੀ ਹੋਣ।ਸ਼ੋਸਲ ਡਿਸਟੈਂਸ ਨੂੰ ਮੈਨਟੇਨ ਰੱਖਿਆ ਜਾਵੇ ਅਤੇ ਮਾਸਕ ਜਰੂਰੀ ਤੋਰ ’ਤੇ ਪਹਿਨਿਆ ਜਾਵੇ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media