Friday, August 28, 2026

ਹਰੀ ਸਿੰਘ ਵੱਲੋਂ ਲੌਂਗੋਵਾਲ ਨਾਲ ਦੁੱਖ ਦਾ ਪ੍ਰਗਟਾਵਾ

ਧੂਰੀ, 3 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ਼ ਅਤੇ ਪ੍ਰੀਤ ਟਰੈਕਟਰਜ਼ ਐਂਡ ਕੰਬਾਇਨਜ਼ ਗਰੁੱਪ ਦੇ ਐਮ.ਡੀ Hari S Preet Tractorsਹਰੀ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦੇ ਬੇਵਕਤੀ ਚਲਾਣੇ ਨੂੰ ਲੌਂਗੋਵਾਲ ਪਰਿਵਾਰ ਅਤੇ ਸਮਾਜ ਲਈ ਵੱਡਾ ਘਾਟਾ ਦੱਸਿਆ ਹੈ।

           ਇਸੇ ਦੋਰਾਨ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼੍ਰੋਮਣੀ ਕਮੇਟੀ, ਗਮਦੂਰ ਸਿੰਘ ਜਵੰਧਾ ਅਕਾਲੀ ਆਗੂ, ਆਲ ਇੰਡੀਆ ਐਫ.ਸੀ.ਆਈ ਐਗਜੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਐਸ.ਐਸ ਚੱਠਾ, ਤਲਵੀਰ ਸਿੰਘ ਧਨੇਸਰ, ਬੰਤ ਸਿੰਘ ਐਮ.ਡੀ ਧੂਰੀ ਬੱਸ, ਸਰਪੰਚ ਧਰਮਿੰਦਰ ਸਿੰਘ ਕੌਲਸੇੜੀ, ਹੰਸ ਰਾਜ ਗਰਗ, ਭੁਪਿੰਦਰ ਪਾਲ ਮਿੱਠਾ, ਹਰਦੇਵ ਸਿੰਘ ਜਵੰਧਾ, ਗੁਰਵਿੰਦਰ ਸਿੰਘ ਜਵੰਧਾ, ਪ੍ਰੇਮ ਬਾਂਸਲ ਆੜਤੀ, ਨਵਤੇਜ ਸਿੰਘ ਮਿੰਟੂ, ਡਾ. ਰਾਜਵੀਰ ਲਸੋਈ, ਪਰਮਿੰਦਰ ਸਿੰਘ ਪੰਨੂ ਕਾਤਰੋਂ, ਰਾਜਵੰਤ ਸਿੰਘ ਘੁੱਲੀ, ਅਜਮੇਰ ਸਿੰਘ ਘਨੌਰੀ ਅਤੇ ਦਰਸ਼ਨ ਲੋਟੇ ਆਦਿ ਨੇ ਵੀ ਇਸ ਦੁੱਖ ਦੀ ਘੜੀ ਲੌਂਗੋਵਾਲ ਨਾਲ ਹਮਦਰਦੀ ਜਤਾਈ ਹੈ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …