Thursday, April 16, 2026

ਸਿਹਤ ਵਿਭਾਗ ਵਲੋਂ ਅੱਜ 166 ਵਿਅਕਤੀਆਂ ਦੇ ਸੈਂਪਲ ਲਏ ਗਏ – ਸਿਵਲ ਸਰਜਨ

ਹੁਣ ਤੱਕ ਲਏ ਗਏ 1118 ਸੈਂਪਲਾਂ ਵਿੱਚੋਂ 630 ਨੈਗੇਟਿਵ, 338 ਦੀ ਰਿਪੋਰਟ ਆਉਣੀ ਬਾਕੀ

ਹੁਸ਼ਿਆਰਪੁਰ, 5 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਸਬੰਧੀ ਅੱਜ 166 ਵਿਅਕਤੀਆਂ ਦੇ ਸੈਂਪਲ ਲਏ Corona Virusਗਏ ਹਨ।ਉਨਾਂ ਦੱਸਿਆ ਕਿ ਹੁਣ ਤੱਕ 1118 ਸੈਂਪਲ ਲਏ ਗਏ ਹਨ, ਜਿਨਾਂ ਵਿੱਚੋਂ 630 ਨੈਗੇਟਿਵ ਹਨ ਅਤੇ 338 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।ਜਦਕਿ ਹੁਣ ਤੱਕ 86 ਕੇਸ ਪੋਜ਼ੀਟਿਵ ਪਾਏ ਗਏ ਹਨ ਅਤੇ 14 ਸੈਂਪਲ ਇਨਵੈਲਿਡ ਸਨ।
            ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ 6 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।ਇਸ ਤੋਂ ਇਲਾਵਾ ਇਕ ਹੋਰ ਜ਼ਿਲੇ ਦੇ ਮਰੀਜ਼ ਦੀ ਬੀਤੇ ਦਿਨ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਮੌਤ ਹੋ ਗਈ ਹੈ।ਉਨਾਂ ਦੱਸਿਆ ਕਿ ਇਹ ਮਰੀਜ਼ ਇਕ ਮਈ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਆਇਆ ਸੀ ਅਤੇ ਇਸ ਮਰੀਜ਼ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਸੀ, ਜਿਥੇ ਬੀਤੇ ਦਿਨ ਇਸ ਦੀ ਮੌਤ ਹੋ ਗਈ ਸੀ ਅਤੇ ਇਸ ਦਾ ਟੈਸਟ ਵੀ ਬੀਤੇ ਦਿਨ ਪੋਜ਼ੀਟਿਵ ਆਇਆ ਸੀ।ਇਸ ਤਰਾਂ ਪਿੰਡ ਹਰਦੋਖਾਨਪੁਰ ਦੇ ਇਕ ਹੋਰ ਵਿਅਕਤੀ ਨੂੰ ਅੰਮ੍ਰਿਤਸਰ ਵਿਖੇ ਰੈਫਰ ਕੀਤਾ ਗਿਆ ਸੀ ਅਤੇ ਉਸ ਦਾ ਟੈਸਟ ਵੀ ਉਥੇ ਪੋਜ਼ਟਿਵ ਆਇਆ ਹੈ।

Check Also

ਖਾਲਸਾ ਕਾਲਜ ਵਿਖੇ ‘ਲਿਟ-ਫਿਏਸਟਾ-2026’ ਕਰਵਾਇਆ ਗਿਆ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਨੇ ਮੁਲਕ ਰਾਜ …