ਐਸ.ਪੀ (ਡੀ) ਨੇ ਸ਼ਹਿਰ ਨੂੰ ਚਾਰੇ ਪਾਸਿਓਂ ਕਰਵਾਇਆ ਸੀਲ
ਧੂਰੀ, 7 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬੇ ਵਿੱਚ ਲਗਾਏ ਗਏ ਕਰਫਿਉ ਦੇ ਸਵਾ ਮਹੀਨੇ ਬਾਅਦ ਜਿੱਥੇ ਸੂਬਾ ਸਰਕਾਰ 
ਵੱਲੋਂ ਵਪਾਰੀ ਵਰਗ ਨੂੰ ਕੁੱਝ ਸਮੇਂ ਲਈ ਦੁਕਾਨਾਂ ਖੋਲਣ ਦੀ ਢਿੱਲ ਦਿੱਤੀ ਗਈ ਹੈ, ਉੱਥੇ ਹੀ ਇਸ ਨਾਲ ਲੋਕਾਂ ਨੇ ਆਪਣੇ ਘਰਾਂ ਦਾ ਰਾਸ਼ਨ ਤੇ ਹੋਰ ਜਰੂਰੀ ਵਸਤਾਂ ਖਰੀਦਣ ਵਿੱਚ ਕੁੱਝ ਰਾਹਤ ਮਹਿਸੂਸ ਕੀਤੀ ਹੈ।ਪ੍ਰੰਤੂ ਇਸ ਸਵਾ ਮਹੀਨੇ ਅੰਦਰ ਜਿਲਾ ਸੰਗਰੂਰ ਵਿੱਚ ਪਾਜ਼ਟਿਵ ਮਰੀਜਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਹੋਏ ਵਾਧੇ ਕਾਰਨ ਸੰਗਰੂਰ ਗਰੀਨ ਜੋਨ ਤੋਂ ਬਦਲ ਕੇ ਰੈਡ ਜੋਨ ਵਿੱਚ ਸ਼ਾਮਲ ਹੋ ਗਿਆ ਹੈ।ਗੁਰਮੀਤ ਸਿੰਘ ਐਸ.ਪੀ (ਡੀ) ਸੰਗਰੂਰ ਵੱਲੋਂ ਧੂਰੀ ਸ਼ਹਿਰ ਨੂੰ ਚਾਰੇ ਪਾਸਿਓਂ ਸੀਲ ਕਰਵਾਇਆ ਗਿਆ।
ਉਨਾਂ ਨੇ ਕਿਹਾ ਕਿ ਇਸ ਕੋਰੋਨਾ ਮਹਾਂਮਾਰੀ ਕਾਰਨ ਜਿਥੇ ਪੂਰਾ ਦੇਸ਼ ਜੂਝ ਰਿਹਾ ਹੈ, ਉਥੇ ਹੀ ਫਰੰਟਲਾਈਨ ‘ਤੇ ਲੜ ਰਹੇ ਪੁਲਿਸ ਮੁਲਾਜ਼ਮਾਂ ਵਲੋਂ ਜਾਨ ਦੀ ਪਰਵਾਹ ਕੀਤੇ ਬਿਨਾਂ ਆਪਣੇ ਪਰਿਵਾਰਾਂ ਨੂੰ ਛੱਡ ਕੇ ਪੂਰੀ ਮੁਸ਼ਤੈਦੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ।ਜਿਸ ਕਾਰਨ ਅੱਜ ਡਿਊਟੀ ਦੇ ਰਹੇ ਮੁਲਾਜ਼ਮਾਂ ਦੀ ਵੀ ਜਾਂਚ ਕਰਵਾਈ ਗਈ ਹੈ।ਉਹਨਾਂ ਕਿਹਾ ਕਿ ਇਸ ਭਿਆਨਕ ਮਹਾਂਮਾਰੀ ਦੇ ਪ੍ਰਕੋੋਪ ਤੋਂ ਜ਼ਲਦੀ ਨਿਜ਼ਾਤ ਪਾਉਣ ਲਈ ਲੋਕ ਘਰਾਂ ਵਿੱਚ ਹੀ ਰਹਿਣ ਅਤੇ ਕਿਸੇ ਜ਼ਰੂਰੀ ਕੰਮਕਾਰ ਹੋਣ ‘ਤੇ ਮਾਸਕ ਪਾ ਕੇ ਹੀ ਬਾਹਰ ਨਿਕਲਣ।
Punjab Post Daily Online Newspaper & Print Media