Saturday, June 27, 2026

ਸਮਾਜ ਸੇਵੀ ਸੰਸਥਾ ਜੁਡੀਸ਼ੀਅਲ ਕੌਂਸਲ ਸੰਸਥਾ ਵਲੋਂ ਪੁਲਿਸ ਅਧਿਕਾਰੀਆਂ ਦਾ ਸਨਮਾਨ

ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ- ਸੰਧੂ) – ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਸੇਵਾ ਨਿਭਾਉਣ ਵਾਲੇ ਪੁਲਿਸ ਵਿਭਾਗ ਦੇ ਕੋਰੋਨਾ ਯੋਧਿਆਂ ਨੂੰ ਸਮਾਜ ਸੇਵੀ PPNJ080520205ਸੰਸਥਾ ਜੁਡੀਸ਼ੀਅਲ ਕੌਂਸਲ ਦੇ ਜਿਲ੍ਹਾ ਮੁੱਖੀ ਪਿ੍ਰੰਸੀਪਲ ਸ਼ਰਤ ਵਸ਼ਿਸ਼ਟ ਤੇ ਉਨ੍ਹਾਂ ਦੇ ਸਾਥਿਆਂ ਵੱਲੋਂ ਸਨਮਾਨਿਤ ਕੀਤਾ ਗਿਆ।ਸਨਮਾਨਿਤ ਅਧਿਕਾਰੀਆਂ ਵਿੱਚ ਏ.ਸੀ.ਪੀ ਪੱਛਮੀ ਦੇਵ ਦੱਤ, ਐਸ.ਐਚ.ਓ ਥਾਣਾ ਕੈਂਟ ਰਣਜੀਤ ਸਿੰਘ ਧਾਰੀਵਾਲ, ਐਸ.ਐਚ.ਓ ਛੇਹਰਟਾ ਰਾਜਵਿੰਦਰ ਕੌਰ, ਏ.ਐਸ.ਆਈ ਰਛਪਿੰਦਰ ਸਿੰਘ, ਏ.ਐਸ.ਆਈ ਸਰਬਜੀਤ ਸਿੰਘ ਆਦਿ ਸ਼ਾਮਲ ਸਨ।ਇਸ ਮੌਕੇ ਡਾ. ਤੇਜਪਾਲ ਸੰਧੂ, ਰਾਜਿੰਦਰ ਸਾਹਨੀ, ਡਾ. ਜਸਪ੍ਰੀਤ ਗਰੋਵਰ, ਜੋਗਿੰਦਰ ਮਲਿਕ, ਸਾਹਿਲ ਅਰੋੜਾ, ਮੈਡਮ ਕਿਰਨ, ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …