Saturday, October 10, 2026

ਪੀ.ਜੀ.ਆਈ `ਚ ਹੋਈ ਉਮਕਾਰ ਸਿੰਘ ਦੀ ਮੌਤ ਦੇ ਬਾਅਦ ਕੋਰੋਨਾ ਸੈਂਪਲ ਪੋਜ਼ਟਿਵ

ਪੁਰਾਣਾ ਤਲਵਾੜਾ ਦੇ 262 ਘਰਾਂ ਨੂੰ ਕੀਤਾ ਸੈਨੇਟਾਈਜ਼, 7 ਲੋਕਾਂ ਨੂੰ ਹਾਈਰਿਸਕ ਐਲਾਨਿਆ – ਸਿਵਲ ਸਰਜਨ

ਹੁਸ਼ਿਆਰਪੁਰ, 11 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਰਾਣਾ ਤਲਵਾੜਾ ਦੇ 62 ਸਾਲਾਂ ਉਮਕਾਰ ਸਿੰਘ ਦੀ ਪੀ.ਜੀ.ਆਈ ਚੰਡੀਗੜ ‘ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਉਮਕਾਰ ਸਿੰਘ ਦੇ ਸਿਰ `ਤੇ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ 5 ਮਈ ਨੂੰ ਪੀ.ਜੀ.ਆਈ ਲਿਆਂਦਾ ਗਿਆ ਸੀ ਅਤੇ 7 ਮਈ ਨੂੰ ਉਸ ਦੀ ਮੌਤ ਹੋ ਗਈ ਸੀ।ਉਨਾਂ ਦੱਸਿਆ ਕਿ ਉਸ ਦੀ ਮੌਤ ਤੋਂ ਬਾਅਦ 9 ਮਈ ਨੂੰ ਪੀ.ਜੀ.ਆਈ ਵਿੱਚ ਉਸ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ।ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਾਵਧਾਨੀ ਅਪਣਾਉਂਦੇ ਹੋਏ ਜਿਥੇ ਪੁਰਾਣਾ ਤਲਵਾੜਾ ਵਾਰਡ ਨੰ: 1 ਵਿੱਚ 262 ਘਰਾਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ, ਉਥੇ 7 ਲੋਕਾਂ ਨੂੰ ਹਾਈਰਿਸਕ ਘੋਸ਼ਿਤ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਮ੍ਰਿਤਕ ਉਮਕਾਰ ਸਿੰਘ ਦੇ ਦੋ ਲੜਕਿਆਂ ਨੂੰ ਪੀ.ਜੀ.ਆਈ ਚੰਡੀਗੜ ਵਿਖੇ ਇਕਾਂਤਵਾਸ ਕੀਤਾ ਗਿਆ ਹੈ।ਪੀ.ਜੀ.ਆਈ ਜਾਣ ਤੋਂ ਪਹਿਲਾਂ ਉਮਕਾਰ ਸਿੰਘ ਦੀ ਮੱਕੜ ਹਸਪਤਾਲ ਮੁਕੇਰੀਆਂ ਵਿੱਚ ਈ.ਸੀ.ਜੀ ਵੀ ਕਰਵਾਈ ਗਈ ਸੀ, ਉਸ ਤੋਂ ਬਾਅਦ ਸਿਹਤ ਵਿਭਾਗ ਵਲੋਂ ਹਸਪਤਾਲ ਦੇ ਦੋ ਸਟਾਫ਼ ਮੈਂਬਰਾਂ ਨੂੰ ਵੀ ਇਕਾਂਤਵਾਸ ਕੀਤਾ ਗਿਆ ਹੈ।
                   ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮਾਜਿਕ ਦੂਰੀ ਅਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ ਅਤੇ ਸਮੇਂ-ਸਮੇਂ ਸਿਰ ਆਪਣੇ ਹੱਥਾਂ ਨੂੰ ਸਾਬੁਣ ਤੇ ਸੈਨੇਟਾਈਜ਼ਰ ਨਾਲ ਸਾਫ਼ ਕਰਦੇ ਰਹੋ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …