Monday, June 15, 2026

ਦਫ਼ਤਰੀ ਕੰਮਾਂ, ਕਿਤਾਬਾਂ ਦੀ ਵੰਡ ਤੇ ਆਨਲਾਈਨ ਅਧਿਆਪਨ ਲਈ 33 ਫੀਸਦੀ ਸਟਾਫ਼ ਨਾਲ ਪ੍ਰਾਈਵੇਟ ਸਕੂਲ ਖੋਲ੍ਹਣ ਦੀ ਆਗਿਆ

ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਨਾਨ-ਟੀਚਿੰਗ ਗਤੀਵਿਧੀਆਂ ਲਈ ਖੋਲ੍ਹੇ ਜਾ ਸਕਣਗੇ ਸਕੂਲ-ਜਿਲ੍ਹਾ ਮੈਜਿਸਟਰੇਟ

ਪਟਿਆਲਾ, 13 ਮਈ (ਪੰਜਾਬ ਪੋਸਟ ਬਿਊਰੋ) – ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ ਦੌਰਾਨ ਜ਼ਿਲ੍ਹਾ

File Photo

ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ 1 ਅਤੇ 10 ਮਈ ਨੂੰ ਕੁੱਝ ਛੋਟਾਂ ਦੇਣ ਵਾਲੇ ਜਾਰੀ ਕੀਤੇ ਹੁਕਮਾਂ ਦੀ ਲਗਾਤਾਰਤਾ ਵਿੱਚ ਜ਼ਿਲ੍ਹੇ ਅੰਦਰ ਅੱਜ ਸ਼ਾਮ ਨਿੱਜੀ ਸਕੂਲਾਂ ਨੂੰ ਵੀ ਗ਼ੈਰ ਅਧਿਆਪਨ ਕਾਰਜਾਂ ਲਈ ਸੀਮਤ ਸਮੇਂ ਲਈ ਖੋਲ੍ਹਣ ਦੀ ਆਗਿਆ ਦਿੱਤੀ ਹੈ।ਪ੍ਰੰਤੂ ਕੰਟੇਨਮੈਂਟ ਜੋਨ ਵਿੱਚ ਇਹ ਹੁਕਮ ਲਾਗੂ ਨਹੀਂ ਹੋਣਗੇ।
               ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹਾ ਪਟਿਆਲਾ ਵਿੱਚ ਪ੍ਰਾਈਵੇਟ ਵਿੱਦਿਅਕ ਅਦਾਰੇ ਆਪਣੇ ਦਫ਼ਤਰੀ ਕੰਮ-ਕਾਜ, ਆਨਲਾਈਨ ਅਧਿਆਪਨ ਅਤੇ ਕਿਤਾਬਾਂ ਦੀ ਵੰਡ ਲਈ 33 ਫ਼ੀਸਦੀ ਸਟਾਫ਼ ਨਾਲ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹੇ ਰਹਿ ਸਕਣਗੇ।ਇਸ ਤੋਂ ਇਲਾਵਾ ਅਦਾਰਿਆਂ ਅੰਦਰ ਕਿਸੇ ਵੀ ਕਿਸਮ ਦੀ ਟੀਚਿੰਗ ਗਤੀਵਿਧੀਆਂ ਕਰਨ ਦੀ ਆਗਿਆ ਨਹੀਂ ਹੋਵੇਗੀ। ਸਟਾਫ਼ ਲਈ ਕੋਈ ਵੱਖਰੇ ਮੂਵਮੈਂਟ ਪਾਸ ਵੀ ਜਾਰੀ ਨਹੀਂ ਕੀਤੇ ਜਾਣਗੇ ਅਤੇ ਇਸ ਲਈ ਸੰਸਥਾ ਵੱਲੋਂ ਜਾਰੀ ਸ਼ਨਾਖਤੀ ਕਾਰਡ ਹੀ ਅਧਿਕਾਰਤ ਹੋਵੇਗਾ।
                   ਇਨ੍ਹਾਂ ਹੁਕਮਾਂ ਤੇ ਹਦਾਇਤਾਂ ਦੀ ਉਲੰਘਣਾ ਕਰਨ `ਤੇ ਆਪਦਾ ਪ੍ਰਬੰਧਨ ਐਕਟ 2005 ਤੇ ਭਾਰਤੀ ਦੰਡਾਵਲੀ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

Check Also

ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ

ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …